ਸਾਬਕਾ ਵਿਧਾਇਕ ਨੇ ਉਡਾਣ ਦੌਰਾਨ ਅਮਰੀਕੀ ਔਰਤ ਦੀ ਜਾਨ ਬਚਾਈ

0
20
Former MLA

ਬੈਂਗਲੁਰੂ, 15 ਦਸੰਬਰ 2025 : ਕਰਨਾਟਕ ਦੀ ਇਕ ਸਾਬਕਾ ਵਿਧਾਇਕ ਅੰਜਲੀ ਨਿੰਬਲਕਰ (Former MLA Anjali Nimbalkar) ਜੋ ਪੇਸ਼ੇ ਤੋਂ ਡਾਕਟਰ ਹੈ, ਨੇ ਐਤਵਾਰ ਗੋਆ-ਨਵੀਂ ਦਿੱਲੀ ਉਡਾਣ ਦੌਰਾਨ ਇਕ ਅਮਰੀਕੀ ਮਹਿਲਾ ਮੁਸਾਫਰ (American female passenger) ਦੀ ਅਚਾਨਕ ਬੀਮਾਰ ਹੋਣ ਕਾਰਨ ਜਾਨ ਬਚਾਈ । ਅਧਿਕਾਰਤ ਸੂਤਰਾਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਂਗਰਸ ਦੇ ਗੋਆ, ਦਮਨ-ਦੀਵ ਤੇ ਦਾਦਰਾ ਨਾਗਰ ਹਵੇਲੀ ਇਕਾਈਆਂ ਦੀ ਸਹਿ-ਇੰਚਾਰਜ ਤੇ ਸਕੱਤਰ ਨਿੰਬਲਕਰ ਐਤਵਾਰ ਰਾਮਲੀਲਾ ਮੈਦਾਨ `ਚ ਕਾਂਗਰਸ ਵੱਲੋਂ ਆਯੋਜਿਤ `ਵੋਟ ਚੋਰੀ` ਰੈਲੀ `ਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੀ ਸੀ ।

ਕਾਂਗਰਸੀ ਆਗੂ ਡਾ. ਅੰਜਲੀ ਨਿੰਬਲਕਰ ਨੇ ਮਰੀਜ਼ ਨੂੰ ਸੀ. ਪੀ. ਆਰ. ਦਿੱਤਾ.

ਇਕ ਸਾਥੀ ਮੁਸਾਫਰ ਨੂੰ ਬੇਚੈਨੀ ਤੇ ਕੰਬਣੀ ਦੀ ਸਿ਼ਕਾਇਤ ਤੋਂ ਬਾਅਦ ਨਿੰਬਲਕਰ ਨੇ ਕਾਰਡੀਓ ਪਲਮੋਨਰੀ ਰੀਸਸੀਟੇਸ਼ਨ (Cardiopulmonary resuscitation) (ਸੀ. ਪੀ. ਆਰ.) ਦੇ ਕੇ ਉਸ ਦੀ ਜਾਨ ਬਚਾਈ। ਅਮਰੀਕੀ ਮਹਿਲਾ ਮੁਸਾਫਰ ਜਹਾਜ਼ `ਚ ਬੇਹੋਸ਼ ਹੋ ਗਈ ਸੀ । ਉਸ ਦੀ ਨਬਜ਼ ਬੰਦ ਹੋ ਗਈ ਸੀ । ਨਿੰਬਲਕਰ ਪੂਰੀ ਉਡਾਣ ਦੌਰਾਨ ਮਰੀਜ਼ ਦੇ ਨੇੜੇ ਰਹੀ । ਉਸ ਦੀਆਂ ਡਾਕਟਰੀ ਲੋੜਾਂ ਦਾ ਲਗਾਤਾਰ ਧਿਆਨ ਰੱਖਿਆ ਤੇ ਉਸ ਨੂੰ ਦਿਲਾਸਾ ਦਿੱਤਾ । ਸੂਤਰਾਂ ਨੇ ਦੱਸਿਆ ਕਿ ਦਿੱਲੀ `ਚ ਉਤਰਨ ਤੋਂ ਤੁਰੰਤ ਬਾਅਦ ਉਕਤ ਔਰਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ । ਨਿੰਬਲਕਰ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਦੀ ਮੁਸਾਫਰਾਂ ਤੇ ਚਾਲਕ ਦਲ ਦੇ ਮੈਂਬਰਾਂ ਨੇ ਸ਼ਲਾਘਾ ਕੀਤੀ ।

Read more : ਜਹਾਜ਼ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਯਾਤਰੀ ਗਿ੍ਫ਼ਤਾਰ

LEAVE A REPLY

Please enter your comment!
Please enter your name here