ਡਾ. ਨਵਜੋਤ ਕੌਰ ਸਿੱਧੂ ਨੂੰ ਸਾਬਕਾ ਮੰਤਰੀ ਜੋਸ਼ੀ ਨੇ ਭੇਜਿਆ ਕਾਨੂੰਨੀ ਨੋਟਿਸ

0
25
Anil Joshi

ਚੰਡੀਗੜ੍ਹ, 11 ਦਸੰਬਰ 2025 : ਕਾਂਗਰਸ ਦੇ ਸੀਨੀਅਰ ਆਗੂ ਅਨਿਲ ਜੋਸ਼ੀ (Anil Joshi) ਤੇ ਵੀ ਬਾਕੀਆਂ ਵਾਂਗ ਲਗਾਏ ਗਏ ਤਰ੍ਹਾਂ-ਤਰ੍ਹਾਂ ਦੇ ਦੋਸ਼ਾਂ ਦੇ ਚਲਦਿਆਂ ਅਨਿਲ ਜੋਸ਼ੀ ਕਿ ਸਾਬਕਾ ਕੈਬਨਿਟ ਮੰਤਰੀ ਵੀ ਹਨ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ (Legal Notice) ਭੇਜਿਆ ਹੈ । ਦੱਸਯੋਗ ਹੈ ਕਿ ਡਾ. ਸਿੱਧੂ ਵਲੋਂ ਆਪਣੀ ਕੀਤੀ ਗਈ ਬਿਆਨਬਾਜੀ ਵਿਚ ਟਿਕਟਾਂ ਦੀ ਵੇਚ-ਖ਼ਰੀਦ ਤੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਾਰਟੀ ਦੇ ਕਈ ਸੀਨੀਅਰ ਆਗੂਆਂ ’ਤੇ ਗੰਭੀਰ ਦੋਸ਼ ਲਾਏ ਸਨ ।

ਕੀ ਬਿਆਨ ਦਿੱਤਾ ਸੀ ਅਨਿਲ ਜੋਸ਼ੀ ਵਿਰੁੱਧ ਡਾ. ਸਿੱਧੂ ਨੇ

ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਅਨਿਲ ਜੋਸ਼ੀ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਅਨਿਲ ਜੋਸ਼ੀ ਵਿਚਾਰੇ ਨੇ ਇੰਨੇ ਪੈਸੇ ਦੇ ਕੇ ਜੁਆਨਿੰਗ ਕੀਤੀ । ਹੁਣ ਪਤਾ ਚੱਲਿਆ ਹੈ ਕਿ ਉਹ ਫ੍ਰਸਟ੍ਰੇਟ ਹੋ ਕੇ ਅਕਾਲੀ ਦਲ ਵਿਚ ਜਾ ਰਿਹਾ ਹੈ । 6 ਵਾਰ ਦਾ ਹਾਰਿਆ ਹੋਇਆ । ਇਹ ਇੱਕ ਸੀਟ ‘ਤੇ 3-3 ਲੋਕਾਂ ਨੂੰ ਪ੍ਰਮੋਟ ਕਰ ਰਹੇ ਹਨ । ਉਸ ਨਾਲ ਤੁਸੀਂ ਵੈਸੇ ਹੀ ਸੀਟ ਹਾਰ ਜਾਓਗੇ । ਇਸ ਤੋਂ ਪਹਿਲਾਂ ਅਨਿਲ ਜੋਸ਼ੀ ਨੇ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਨੋਟਿਸ ਭੇਜ ਰਿਹਾ ਹੈ ਤੇ ਇਸ ਮਾਮਲੇ ਨੂੰ ਅਦਾਲਤ ਵਿਚ ਲਿਜਾਵਾਂਗਾ । ਕੋਰਟ ਵਿਚ ਉਨ੍ਹਾਂ ਤੋਂ ਪੱਛਿਆ ਜਾਵੇਗਾ ਕਦੋਂ ਮੇਰੀ ਉਨ੍ਹਾਂ ਨਾਲ ਗੱਲ ਹੋਈ, ਕਿਸ ਮੀਟਿੰਗ ਵਿਚ ਅਸੀਂ ਇਕੱਠੇ ਬੈਠੇ, ਕਦੋਂ ਫ਼ੋਨ ‘ਤੇ ਗੱਲਬਾਤ ਹੋਈ। ਉਨ੍ਹਾਂ ਨੇ ਕਿਸ ਆਧਾਰ ‘ਤੇ ਮੇਰੇ ਨਾਮ ਦਾ ਦੁਰਉਪਯੋਗ ਕੀਤਾ । ਸੱਚ ਇਹ ਹੈ ਕਿ ਮੇਰੀ ਨਵਜੋਤ ਕੌਰ ਸਿੱਧੂ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ ।

ਕੀ ਆਖਿਆ ਅਨਿਲ ਜੋਸ਼ੀ ਨੇ

ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਅਨਿਲ ਜੋਸ਼ੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦਾ ਕੋਈ ਆਧਾਰ ਨਹੀਂ ਹੈ । ਉਨ੍ਹਾਂ ਦੇ ਬਿਆਨ ਰਾਜਨੀਤਕ ਦੁਸ਼ਮਣੀ ਤੋਂ ਪ੍ਰੇਰਿਤ ਹਨ । ਕਦੇ ਉਹ 500 ਕਰੋੜ ਦੀ ਗੱਲ ਕਰਦੇ ਹਨ ਤੇ ਕਦੇ ਕੋਈ ਇਲਜ਼ਾਮ ਲਗਾਉਂਦੇ ਹਨ, ਜਿਸ ਦੇ ਪਿੱਛੇ ਕੋਈ ਤੱਥ ਨਹੀਂ ਹੁੰਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring), ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਰਗੇ ਜਿ਼ੰਮੇਵਾਰ ਲੋਕਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਪਰ ਨਵਜੋਤ ਕੌਰ ਸਿੱਧੂ ਹਰ ਸਵਾਲ ‘ਤੇ ਕਿਸੇ ਨਾ ਕਿਸੇ ਖਿਲਾਫ਼ ਕੁੱਝ ਵੀ ਕਹਿਣ ਲੱਗਦੇ ਹਨ।

ਨਵਜੋਤ ਕੌਰ ਨੂੰ ਅਨਿਲ ਜੋਸ਼ੀ ਦੇ ਨੋਟਿਸ ਤੋਂ ਬਾਅਦ ਕਿੰਨਾ ਲੀਗਲ ਨੋਟਿਸ ਗਿਆ ਹੈ ਭੇਜਿਆ

ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਕੌਰ ਸਿੱਧੂ ਨੂੰ ਅਨਿਲ ਜੋਸ਼ੀ ਵਲੋਂ ਭੇਜੇ ਗਏ ਲੀਗਲ ਨੋਟਿਸ ਤੋਂ ਬਾਅਦ ਇਹ ਚੌਥਾ ਕਾਨੂੰਨੀ ਨੋਟਿਸ (Fourth legal notice) ਬਣ ਗਿਆ ਹੈ । ਜਦੋਂ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਤਰਨਤਾਰਨ ਉਪ-ਚੋਣ ਉਮੀਦਵਾਰ ਕਰਨਬੀਰ ਬੁਰਜ ਤੇ ਤਰਨਤਾਰਨ ਕਾਂਗਰਸ ਦੇ ਜਿ਼ਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ ।

Read More : ਕਾਂਗਰਸੀ ਐਮ. ਪੀ. ਰੰਧਾਵਾ ਨੇ ਭੇਜਿਆ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ

LEAVE A REPLY

Please enter your comment!
Please enter your name here