ਸਾਬਕਾ ਕਬੱਡੀ ਖਿਡਾਰੀ ਦੀ ਮਿਲੀ ਸ਼ਾਹਕੋਟ ਥਾਣੇ ਅੰਦਰੋਂ ਲਾ. ਸ਼

0
14
Former kabaddi player's

ਜਲੰਧਰ, 8 ਜੁਲਾਈ 2025 : ਸ਼ਾਹਕੋਟ ਥਾਣੇ (Shahkot Police Station) ਵਿਚ ਕਰਮਚਾਰੀਆਂ ਨੂੰ ਚਾਹ ਪਾਣੀ ਅਤੇ ਮਾਲਿਸ਼ ਕਰਨ ਵਾਲੇ ਕਬੱਡੀ ਖਿਡਾਰੀ ਗੁਰਭੇਜ ਸਿੰਘ ਭੇਜਾ ਦੀ ਲਾ. ਸ਼ ਥਾਣੇ ਦੇ ਉਪਰ ਵਾਲੇ ਕਮਰੇ ਵਿਚੋਂ ਮਿਲਣ ਤੇ ਚੁਫੇਰੇਓਂ ਭੜਥੂ ਪਿਆ ਹੋਇਆ ਹੈ । ਦੱਸਣਯੋਗ ਹੇ ਕਿ ਗੁਰਭੇਜ ਸਿੰਘ ਭੇਜਾ ਪਿੰਡ ਬਾਜਵਾ ਕਲਾਂ ਦਾ ਰਹਿਣ ਵਾਲਾ ਹੈ ।

ਬਦਬੂ ਆਉਣ ਤੇ ਲੱਗਿਆ ਜਾ ਕੇ ਪਤਾ

ਸਾਬਕਾ ਕਬੱਡੀ ਖਿਡਾਰੀ (Former Kabaddi player) ਗੁਰਭੇਜ ਸਿੰਘ ਭੇਜਾ ਜੋ ਕਿ ਕਈ ਦਿਨਾਂ ਤੋਂ ਲਾਪਤਾ ਜਿਹਾ ਸੀ ਦੀ ਭਾਲ ਕਰਨ ਤੇ ਵੀ ਕਿਸੇ ਨੂੰ ਨਹੀਂ ਮਿਲ ਰਿਹਾ ਸੀ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਥਾਣੇ ਦੇ ਅੰਦਰੋਂ ਹੀ ਬਦਬੂ ਆਉਣ ਲੱਗੀ । ਜਿਸ ਤੇ ਪੁਲਸ ਕਰਮਚਾਰੀਆਂ ਨੇ ਬਦਬੂ ਸੁੰਘਦਿਆਂ ਸੁੰਘਦਿਆਂ ਜਦੋਂ ਥਾਣੇ ਦੇ ਉਪਰ ਵਾਲੇ ਕਮਰੇ ਨੂੰ ਖੋਲ੍ਹ ਕੇ ਦੇਖਿਆ ਤਾਂ ਪਤਾ ਲਗਿਆ ਕਿ ਸਾਬਕਾ ਕਬੱਡੀ ਖਿਡਾਰੀ ਦੀ ਲਾਸ਼ ਪਈ ਹੈ ਤੇ ਇਹ ਤਾਂ ਘੱਟੋ ਘੱਟ ਵੀ ਤਿੰਨ ਕੁ ਦਿਨਾਂ ਵਿਚ ਇਸੇ ਤਰ੍ਹਾਂ ਪਈ ਸੜ ਰਹੀ ਹੈ ।

ਗੁਰਭੇਜ ਭੇਜਾ ਦੀ ਲਾਸ਼ ਮਿਲਣ ਤੇ ਪੁਲਸ ਨੇ ਕੀਤਾ ਪਰਿਵਾਰ ਨੂੰ ਸੂਚਿਤ

ਸ਼ਾਹਕੋਟ ਥਾਣੇ ਅੰਦਰੋਂ ਹੀ ਸਾਬਕਾ ਕਬੱਡੀ ਖਿਡਾਰੀ ਦੀ ਲਾਸ਼ ਮਿਲਣ ਤੇ ਪੁਲਸ ਵਲੋਂ ਤੁਰੰਤ ਹੀ ਪਹਿਲ ਦੇ ਆਧਾਰ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਤੇ ਨੌਜਵਾਨ ਦਾ ਸਰਕਾਰੀ ਹਸਪਤਾਲ ਨਕੋਦਰ ਵਿਖੇ ਪੋਸਟਮਾਰਮ ਕਰਵਾ ਕੇ ਲਾਸ਼ ਸੰਸਕਾਰ ਲਈ ਪਰਿਵਾਰ ਹਵਾਲੇ ਕੀਤੀ ਗਈ । ਦੱਸਣਯੋਗ ਹੈ ਕਿ ਗੁਰਭੇਜ ਸਿੰਘ ਭੇਜਾ (Gurbhej Singh Bheja) ਦੀ ਮੌਤ ਪਿੱਛੇ ਆਖਰ ਕੀ ਕਾਰਨ ਹੈ ਇਹ ਹਾਲੇ ਵੀ ਇਕ ਭੇਤ ਹੀ ਬਣਿਆਂ ਹੋਇਆ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਖੁੱਲ੍ਹਣ ਦੇ ਅੰਦੇਸ਼ੇ ਵੀ ਹਨ ।

Read More : ਨਹਿਰ ‘ਚੋਂ ਮਿਲੀ ਹਰਿਆਣਵੀ ਮਾਡਲ ਸਿੰਮੀ ਦੀ ਲਾਸ਼

LEAVE A REPLY

Please enter your comment!
Please enter your name here