ਫੋਨ `ਤੇ ਗੱਲਬਾਤ ਨੂੰ ਲੈ ਕੇ ਨਾਰਾਜ਼ ਧੀ ਦੀ ਹੱਤਿਆ ਕਰਨ ਵਾਲਾ ਪਿਤਾ ਗ੍ਰਿਫ਼ਤਾਰ

0
23
Father

ਗੋਰਖਪੁਰ, 16 ਮਾਰਚ 2026 : ਉੱਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਜਿਲੇ ‘ਚ ਇਕ ਪਿਤਾ ਨੇ ਆਪਣੀ ਧੀ ਦੀ ਇਸ ਲਈ ਹੱਤਿਆ (Murder) ਕਰ ਦਿੱਤੀ ਕਿਉਂਕਿ ਉਹ ਫ਼ੋਨ ‘ਤੇ ਕਿਸੇ ਲੜਕੇ ਨਾਲ ਗੱਲਬਾਤ ਕਰਦੀ ਸੀ ।

ਸੁਰੂ ਵਿਚ ਲੱਗ ਰਿਹਾ ਸੀ ਹਾਦਸਾ ਪਰ ਬਾਅਦ ਵਿਚ ਸੱਚਾਈ ਆਈ ਸਾਹਮਣੇ

ਪੁਲਸ ਅਨੁਸਾਰ ਸ਼ੁਰੂ ‘ਚ ਇਹ ਇਕ ਹਾਦਸਾ ਲੱਗ ਰਿਹਾ ਸੀ ਪਰ ਐਤਵਾਰ ਨੂੰ ਸੱਚਾਈ ਸਾਹਮਣੇ ਆ ਗਈ । ਪੁਲਸ ਨੇ ਦੱਸਿਆ ਕਿ ਮੁਲਜ਼ਮ ਕਮਲੇਸ਼ ਭਾਰਤੀ (Accused Kamlesh Bharti) ਨੇ 13 ਮਾਰਚ ਨੂੰ ਘਰ ‘ਚ ਹੋਏ ਝਗੜੇ ਤੋਂ ਬਾਅਦ ਆਪਣੀ ਧੀ ਨੇਹਾ ਭਾਰਤੀ (23) ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ । ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਕਮਲੇਸ਼ ਨੇ ਕਬੂਲ ਕੀਤਾ ਕਿ ਉਸ ਨੇ ਆਪਣੀ ਧੀ ਨੂੰ ਫ਼ੋਨ ‘ਤੇ ਕਿਸੇ ਲੜਕੇ ਨਾਲ ਗੱਲ ਕਰਨ ਬਾਰੇ ਕਈ ਵਾਰ ਚਿਤਾਵਨੀ ਦਿੱਤੀ ਸੀ ਪਰ ਜਦੋਂ ਉਹ ਨਹੀਂ ਮੰਨੀ ਅਤੇ ਉਸ ਨੇ 13 ਮਾਰਚ ਨੂੰ ਫਿਰ ਉਸ ਨੂੰ ਫ਼ੋਨ `ਤੇ ਗੱਲ ਕਰਦੇ ਦੇਖਿਆ ਤਾਂ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ ।

ਕੁੜੀ ਦੀ ਹੱਤਿਆ ਕਰਨ ਵਾਲੇ ਪਿਤਾ ਨੇ ਦੱਸੀ ਸਾਰੀ ਗੱਲਬਾਤ

ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਗੁੱਸੇ ‘ਚ ਮੈਂ ਉਸ ਨੂੰ ਥੱਪੜ ਮਾਰਿਆ । ਜਦੋਂ ਉਸ ਨੇ ਜਵਾਬ ‘ਚ ਆਪਣਾ ਹੱਥ ਉਠਾਇਆ, ਤਾਂ ਮੈਂ ਆਪਣਾ ਆਪਾ ਗੁਆ ਦਿੱਤਾ ਅਤੇ ਕਮਰੇ ‘ਚ ਰੱਖੇ ਦਾਤਰ ਨਾਲ ਉਸ ‘ਤੇ ਹਮਲਾ ਕਰ ਦਿੱਤਾ । ਹਮਲੇ ਤੋਂ ਬਾਅਦ ਕਮਲੇਸ਼ ਅਤੇ ਉਸ ਦੀ ਪਤਨੀ ਨੇ ਨੇਹਾ ਨੂੰ ਤੁਰੰਤ ਇਕ ਹਸਪਤਾਲ ਪਹੁੰਚਾਇਆ ਅਤੇ ਬਾਅਦ ‘ਚ ਉਸ ਨੂੰ ਬੀ. ਆਰ. ਡੀ. ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ (Death) ਹੋ ਗਈ ।

Read More : ਕੈਨੇਡਾ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਮੋਗਾ ਦੇ ਨੌਜਵਾਨ ਦਾ ਕਤਲ

LEAVE A REPLY

Please enter your comment!
Please enter your name here