ਨੋਇਡਾ `ਚ ਨਕਲੀ ਰਾਅ ਅਧਿਕਾਰੀ ਗ੍ਰਿਫਤਾਰ

0
20
Duplicate Raw Officer

ਨੋਇਡਾ, 20 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਆਪਣੇ ਆਪ ਨੂੰ ਰਾਅ ਦਾ ਅਧਿਕਾਰੀ (RAW officer) ਦੱਸ ਕੇ ਗ੍ਰੇਟਰ ਨੋਇਡਾ ਦੀ ਇਕ ਸੋਸਾਇਟੀ ਵਿਚ ਰਹਿ ਰਿਹਾ ਸੀ । ਮੁਲਜ਼ਮ ਦੀ ਪਛਾਣ ਸੁਮਿਤ ਕੁਮਾਰ ਵਜੋਂ ਹੋਈ ਹੈ, ਜੋ `ਮੇਜਰ ਅਮਿਤ` ਅਤੇ `ਰਾਅ ਡਾਇਰੈਕਟਰ` ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ।

ਐਸ. ਟੀ. ਐਫ. ਦੇ ਐਸ. ਪੀ. ਨੇ ਕੀ ਦੱਸਿਆ ਕਿ

ਵਧੀਕ ਪੁਲਸ ਸੁਪਰਡੈਂਟ (ਐੱਸ. ਟੀ. ਐੱਫ.) (S. T. F.) ਰਾਜਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਤੋਂ ਬਰਾਮਦ ਕੀਤੇ ਗਏ ਇਕ ਟੈਬ ਵਿਚੋਂ ਦਿੱਲੀ ਵਿਚ ਹੋਏ ਧਮਾਕੇ ਨਾਲ ਸਬੰਧਤ ਇਕ ਵੀਡੀਓ ਵੀ ਮਿਲੀ ਹੈ । ਖੁਫੀਆ ਏਜੰਸੀਆਂ ਇਸ ਵੀਡੀਓ ਦੀ ਜਾਂਚ ਕਰ ਰਹੀਆਂ ਹਨ । ਮੰਗਲਵਾਰ ਰਾਤ ਨੂੰ ਸਬ-ਇੰਸਪੈਕਟਰ ਅਕਸ਼ੈ ਪਰਮਵੀਰ ਕੁਮਾਰ ਤਿਆਗੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਸ਼ੱਕੀ ਵਿਅਕਤੀ ਝੂਠੀ ਪਛਾਣ ਦੇ 10 ਤਹਿਤ ਸੋਸਾਇਟੀ ਵਿਚ ਰਹਿ ਰਿਹਾ ਹੈ । ਛਾਪੇਮਾਰੀ ਦੌਰਾਨ ਉਸਦੇ ਪਰਸ ਵਿਚੋਂ ਭਾਰਤ ਸਰਕਾਰ ਦਾ ਇਕ ਪਛਾਣ ਪੱਤਰ ਮਿਲਿਆ, ਜਿਸ ਵਿਚ ਉਸਦੀ ਪਛਾਣ ਇਕ ਰਾਅ ਅਧਿਕਾਰੀ ਵਜੋਂ ਦਰਸਾਈ ਗਈ ਸੀ ।

ਰਾਅ ਅਧਿਕਾਰੀਆਂ ਨੇ ਕੀ ਦੱਸਿਆ

ਮੌਕੇ `ਤੇ ਪਹੁੰਚੇ ਰਾਅ ਅਧਿਕਾਰੀਆਂ ਨੇ ਆਈ. ਡੀ. ਦੀ ਜਾਂਚ (ID check) ਕਰ ਕੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ਨਕਲੀ ਹੈ ਅਤੇ ਇਸ ਨਾਂ ਦਾ ਕੋਈ ਅਧਿਕਾਰੀ ਵਿਭਾਗ ਵਿਚ ਨਹੀਂ ਹੈ। ਸੁਮਿਤ ਕੁਮਾਰ ਵਿਰੁੱਧ ਸੂਰਜਪੁਰ ਪੁਲਸ ਸਟੇਸ਼ਨ ਵਿਚ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ।

Read More : ਮੋਹਾਲੀ ਵਿੱਚ 5 ਨਕਲੀ ਪੁਲਿਸ ਵਾਲੇ ਗ੍ਰਿਫ਼ਤਾਰ: ਸਿਵਲ ਡਰੈੱਸ ਵਿੱਚ ਕਰਦੇ ਸੀ ਛਾਪੇਮਾਰੀ

 

LEAVE A REPLY

Please enter your comment!
Please enter your name here