ਜਨਤਕ ਆਵਾਜਾਈ ਨੂੰ ਵਧੀਆ ਬਣਾਉਣ ਲਈ ਸ਼ੁਰੂ ਹੋਣਗੀਆਂ ਇਲੈਕਟ੍ਰਿਕ ਬੱਸਾਂ

0
26
Electric buses

ਅੰਮ੍ਰਿਤਸਰ, 20 ਨਵੰਬਰ 2025 : ਗੁਰੂ ਕੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਅੰਮ੍ਰਿਤਸਰ (Amritsar) ਵਿਚ ਜਨਤਕ ਆਵਾਜਾਈ ਨੂੰ ਆਧੁਨਿਕ ਬਣਾਉਣ ਅਤੇ ਵਧੀਆ ਬਣਾਉਣ ਦੇ ਚਲਦਿਆਂ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ (Prime Minister E-Bus Service Scheme) (ਪੀ. ਐੱਮ.-ਈ-ਬੱਸ ਸੇਵਾ) ਯੋਜਨਾ ਦੇ ਤਹਿਤ ਅਗਲੇ ਸਾਲ ਤੋਂ ਸ਼ਹਿਰ ਦੀਆਂ ਸੜਕਾਂ ਤੇ 100 ਨਵੀਆਂ ਇਲੈਕਟ੍ਰਿਕ ਬੱਸਾਂ (Electric buses) ਚਲਾਈਆਂ ਜਾਣਗੀਆਂ । ਇਸਦਾ ਐਲਾਨ ਪੰਜਾਬ ਬਜਟ 2025 ਵਿੱਚ ਕੀਤਾ ਗਿਆ ਸੀ ਅਤੇ ਹੁਣ ਲਾਗੂ ਕਰਨ ਦਾ ਕੰਮ ਚੱਲ ਰਿਹਾ ਹੈ ।

ਮਿਊਂਸਪਲ ਕਾਰਪੋੋਰੇਸ਼ਨ ਨੇ ਕਰ ਲਈ ਪ੍ਰਕਿਰਿਆ ਪੂਰੀ

ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਉਕਤ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਲੋੜੀਂਦੀ ਜ਼ਮੀਨ ਦੀ ਚੋਣ ਕਰਨ ਦੀ ਪ੍ਰਕਿਰਿਆ ਨੂੰ ਵੀ ਪੂਰਾ ਕਰ ਲਿਆ ਹੈ । ਅਧਿਕਾਰੀਆਂ ਅਨੁਸਾਰ ਈ-ਬੱਸਾਂ ਲਈ ਬੁਨਿਆਦੀ ਢਾਂਚਾ 3.63 ਕਰੋੜ ਦੀ ਕੁੱਲ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਬੱਸ ਡਿਪੂ, ਚਾਰਜਿੰਗ ਸਟੇਸ਼ਨ ਅਤੇ ਰੱਖ-ਰਖਾਅ ਸਹੂਲਤਾਂ ਸ਼ਾਮਲ ਹਨ । ਯੋਜਨਾ ਦਾ ਉਦੇਸ਼ ਜਨਤਕ ਆਵਾਜਾਈ (Public transportation) ਨੂੰ ਵਧੇਰੇ ਵਾਤਾਵਰਣ ਅਨੁਕੂਲ ਅਤੇ ਆਧੁਨਿਕ ਬਣਾਉਣਾ ਹੈ । ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਅਤੇ ਨਿਗਮ ਅਧਿਕਾਰੀਆਂ ਦੇ ਅਨੁਸਾਰ, ਪ੍ਰਦੂਸ਼ਣ ਘਟਾਉਣ ਅਤੇ ਬਿਹਤਰ ਯਾਤਰੀ ਸਹੂਲਤ ਪ੍ਰਦਾਨ ਕਰਨ ਲਈ ਸ਼ਹਿਰ ਦੇ ਕਈ ਰੂਟਾਂ ‘ਤੇ ਈ-ਬੱਸਾਂ ਰਵਾਇਤੀ ਡੀਜ਼ਲ ਬੱਸਾਂ ਦੀ ਥਾਂ ਲੈਣਗੀਆਂ ।

Read More : ਪੰਜਾਬ ਸਰਕਾਰ ਵੱਡੇ ਸ਼ਹਿਰਾਂ ਵਿੱਚ 447 ਇਲੈਕਟ੍ਰਿਕ ਬੱਸਾਂ ਸ਼ੁਰੂ ਕਰੇਗੀ

LEAVE A REPLY

Please enter your comment!
Please enter your name here