ਚੋਣ ਅਮਲੇ ਨੂੰ ਕਰਵਾਇਆ ਚੋਣ ਪ੍ਰਕ੍ਰਿਆ ਦੀਆਂ ਬਾਰੀਕੀਆਂ ਤੋਂ ਜਾਣੂ

0
30
Election staff

ਪਟਿਆਲਾ, 11 ਦਸੰਬਰ 2025 : ਪਟਿਆਲਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ (District Council and Block Samiti) ਦੀਆਂ ਚੋਣਾਂ ਲਈ 1341 ਪੋਲਿੰਗ ਬੂਥਾਂ ‘ਤੇ 14 ਦਸੰਬਰ ਨੂੰ ਵੋਟਾਂ ਪੁਆਉਣ ਦੇ ਅਮਲ ਨੂੰ ਸਫ਼ਲਤਾ ਪੂਰਵਕ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ (Assistant Returning Officers) ਨੇ ਅੱਜ ਪੋਲਿੰਗ ਪਾਰਟੀਆਂ ਨੂੰ ਵੋਟਾਂ ਪੁਆਉਣ ਦੀ ਦੂਜੀ ਤੇ ਅਹਿਮ ਰਿਹਰਸਲ ਕਰਵਾਈ ।

ਚੋਣ ਅਮਲਾ, ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਕਰੇ ਪਾਲਣਾ : ਡੀ. ਸੀ.

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ (Deputy Commissioner-cum-District Election Officer) ਡਾ. ਪ੍ਰੀਤੀ ਯਾਦਵ ਨੇ ਚੋਣ ਅਮਲੇ ਦੀ ਇਸ ਰਿਹਰਸਲ ਦਾ ਜਾਇਜ਼ਾ ਲਿਆ ਤੇ ਦੱਸਿਆ ਕਿ ਸਾਰੀਆਂ ਪੋਲਿੰਗ ਪਾਰਟੀਆਂ 13 ਦਸੰਬਰ ਨੂੰ ਨਿਰਧਾਰਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤੀਆਂ ਜਾਣਗੀਆਂ ਅਤੇ ਇਸੇ ਦਿਨ ਇਨ੍ਹਾਂ ਦੇ ਪੋਲਿੰਗ ਬੂਥ ਅਲਾਟ ਕੀਤੇ ਜਾਣਗੇ । ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਰਿਹਰਸਲ ਦੌਰਾਨ ਚੋਣ ਅਮਲੇ ‘ਚ ਲੱਗੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰ ‘ਚ ਜਾਣੂ ਕਰਵਾਉਣ ਸਮੇਤ ਬੈਲੇਟ ਪੇਪਰਾਂ ਰਾਹੀਂ ਬੈਲੇਟ ਬਕਸਿਆਂ ਵਿੱਚ ਵੋਟਾਂ ਪੁਆਉਣ ਲਈ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪੀਲੇ ਤੇ ਚਿੱਟੇ ਰੰਗਾਂ ਦੇ ਬੈਲੇਟ ਪੇਪਰਾਂ ਬਾਰੇ ਸਿਖਲਾਈ ਦਿੱਤੀ ਗਈ ਹੈ ।

ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਨੇ ਚੋਣ ਅਮਲੇ ਨੂੰ ਕੀਤੀ ਹਦਾਇਤ

ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਰਿਟਰਨਿੰਗ ਅਧਿਕਾਰੀ ਨਮਨ ਮਾਰਕੰਨ, ਸਨੌਰ ਦੇ ਆਰ. ਓ. ਬਬਨਦੀਪ ਸਿੰਘ ਵਾਲੀਆ ਤੇ ਭੁੱਨਰਹੇੜੀ ਦੇ ਆਰ. ਓ. ਨਵਦੀਪ ਕੁਮਾਰ ਨੇ ਬਹੁਤਕਨੀਕੀ ਕਾਲਜ ਐਸ. ਐਸ. ਟੀ . ਨਗਰ ਵਿਖੇ ਚੋਣ ਅਮਲੇ ਨੂੰ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਦੇ ਦਿਸ਼ਾ ਨਿਰਦੇਸ਼ਾਂ ਤੇ ਹਦਾਇਤਾਂ ਮੁਤਾਬਕ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸੁਤੰਤਰ ਤੇ ਨਿਰਪੱਖ ਰਹਿ ਕੇ ਸੁਚਾਰੂ, ਨਿਰਵਿਘਨ ਅਤੇ ਆਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਾਈ ਜਾਵੇ । ਇਸ ਦੌਰਾਨ ਕਿਰਤੀ ਕਾਲਜ ਨਿਆਲ ਵਿਖੇ ਪਾਤੜਾਂ ਦੇ ਆਰ. ਓ. ਅਸ਼ੋਕ ਕੁਮਾਰ ਤੇ ਪਬਲਿਕ ਕਾਲਜ ਸਮਾਣਾ ਵਿਖੇ ਐਸ. ਡੀ.ਐ ਮ. ਰਿਚਾ ਗੋਇਲ ਨੇ ਦੱਸਿਆ ਕਿ ਅੱਜ ਚੋਣ ਅਮਲੇ ਨੇ ਆਪਣੀ ਡਿਊਟੀ ਨਿਭਾਉਣ ਲਈ ਉਤਸ਼ਾਹ ਨਾਲ ਰਿਹਰਸਲ ਵਿੱਚ ਹਿੱਸਾ ਲਿਆ ।

ਐਸ. ਡੀ. ਐਮ. ਨਾਭਾ ਕੰਨੂ ਗਰਗ ਨੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਅਤੇ ਬਲਾਕ ਸੰਮਤੀ ਪਟਿਆਲਾ ਲਈ ਰਿਟਰਨਿੰਗ ਅਫ਼ਸਰ ਨਵਜੋਤ ਕੌਰ ਮਾਵੀ ਨੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਇਡਿੰਗ ਅਫ਼ਸਰ ਤੇ ਪੋਲਿੰਗ ਅਫ਼ਸਰ ਵਜੋਂ ਪਾਰਟੀਆਂ ਬਣਾ ਕੇ ਅੱਜ ਹਰ ਮੈਂਬਰ ਦੀ ਜਿੰਮੇਵਾਰੀ, ਪ੍ਰੀਜਾਈਡਿੰਗ ਅਫ਼ਸਰ ਦੀ ਡਾਇਰੀ ਤੇ ਚੈਕਲਿਸਟ, ਸਾਰੇ ਫਾਰਮ, ਸੀਲਾਂ, ਟੈਗ, ਪੋਲਿੰਗ ਏਜੰਟਾਂ ਦੇ ਦਸਤਖ਼ਤ ਤੇ ਹੋਰ ਦਸਤਾਵੇਜਾਂ, ਵੋਟ ਬਕਸੇ, ਜਰੂਰੀ ਹਦਾਇਤਾਂ ਅਤੇ ਵੋਟਾਂ ਲਈ ਜਰੂਰੀ ਸਮਾਨ ਆਦਿ ਬਾਰੇ ਵੀ ਮੁਕੰਮਲ ਸਿਖਲਾਈ (Complete training) ਦਿੱਤੀ ।

ਪਟਿਆਲਾ ਦਿਹਾਤੀ ਬਲਾਕ ਸੰਮਤੀ ਦੇ ਰਿਟਰਿਨੰਗ ਅਫ਼ਸਰ ਇੰਜ ਵਨੀਤ ਸਿੰਗਲਾ ਨੇ ਸਰਕਾਰੀ ਆਈ.ਟੀ.ਆਈ. ਨਾਭਾ ਰੋਡ ਵਿਖੇ, ਬਲਾਕ ਸੰਮਤੀ ਸ਼ੰਭੂ ਕਲਾਂ ਦੇ ਰਿਟਰਨਿੰਗ ਅਫ਼ਸਰ ਇੰਜ. ਗੁਰਸ਼ਰਨ ਸਿੰਘ ਵਿਰਕ ਅਤੇ ਬਲਾਕ ਸੰਮਤੀ ਘਨੌਰ ਦੇ ਰਿਟਰਨਿੰਗ ਅਫ਼ਸਰ ਇੰਜ. ਧਰਮਵੀਰ ਕਮਲ ਨੇ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਪ੍ਰੀਜਾਈਡਿੰਗ ਅਧਿਕਾਰੀਆਂ ਨੂੰ ਵੋਟਾਂ ਵਾਲੇ ਦਿਨ ਹਰ ਦੋ-ਦੋ ਘੰਟੇ ਬਾਅਦ ਰਿਪੋਰਟ ਦੇਣ ਸਮੇਤ ਸੈਕਟਰ ਅਫ਼ਸਰਾਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਤੋਂ ਜਾਣੂ ਕਰਵਾਇਆ। ਇਸ ਰਿਹਰਸਲ ਦੌਰਾਨ ਸੁਪਰਵਾਈਜ, ਮਾਸਟਰ ਟ੍ਰੇਨਰ ਸਮੇਤ ਵੱਡੀ ਗਿਣਤੀ ਚੋਣ ਅਮਲਾ ਮੌਜੂਦ ਰਿਹਾ ।

Read more : ਡੀ. ਸੀ. ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਬੰਧਾਂ ਦੀ ਸਮੀਖਿਆ 

LEAVE A REPLY

Please enter your comment!
Please enter your name here