ਚੋਣ ਕਮਿਸ਼ਨ ਨੇ ਕੀਤਾ ਬੀ. ਡੀ. ਪੀ. ਓ. ਨਾਭਾ ਦਾ ਤਬਾਦਲਾ

0
23
B. D. P. O. Nabha

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਵਿੱਚ ਚੋਣ ਕਮਿਸ਼ਨ (Election Commission) ਨੇ ਨਾਭਾ ਦੀ ਬੀ. ਡੀ. ਪੀ. ਓ. ਬਲਜੀਤ ਕੌਰ (B. D. P. O. Baljit Kaur) ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਦਾ ਤਬਾਦਲਾ (Transfer) ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਉਕਤ ਕਾਰਵਾਈ ਅਕਾਲੀ ਦਲ ਦੀ ਸਿ਼ਕਾਇਤ ਦੇ ਆਧਾਰ ‘ਤੇ ਕੀਤੀ ਗਈ ਸੀ ।

ਕੀ ਕਾਰਨ ਹੈ ਤਬਾਦਲੇ ਦਾ

ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਡੀ. ਪੀ. ਓ. ਨਾਭਾ ਬਲਜੀਤ ਕੌਰ ਵਲੋਂ ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਅਕਾਲੀ ਉਮੀਦਵਾਰਾਂ ਨੂੰ ਐਨ. ਓ. ਸੀ. (N. O. C.) ਨਹੀਂ ਦਿੱਤੀ ਜਾ ਰਹੀ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ । ਇਸ ਮਾਮਲੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ । ਇਹ ਵੀ ਸਾਹਮਣੇ ਆਇਆ ਕਿ ਬਲਜੀਤ ਕੌਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਸਾਰੀਆਂ ਪਾਰਟੀਆਂ ਨੂੰ ਦੱਸ ਰਹੀ ਸੀ ਕਿ ਉਨ੍ਹਾਂ ਕੋਲ ਉਮੀਦਵਾਰ ਨਹੀਂ ਹੈ। ਫਿਲਹਾਲ ਅਕਾਲੀ ਦਲ ਦੀ ਸਿ਼ਕਾਇਤ (Akali Dal’s complaint) ਦੇ ਆਧਾਰ ‘ਤੇ ਬੀ. ਡੀ. ਪੀ. ਓ. ਦਾ ਤਬਾਦਲਾ ਕਰ ਦਿੱਤਾ ਗਿਆ ਹੈ ।

Read More : ਅਕਾਲੀ ਦਲ ਨੇ ਕੀਤੀ ਚੋਣ ਕਮਿਸ਼ਨ ਤੋਂ ਸਿ਼ਕਾਇਤ ਦਰਜ ਕਰਵਾ ਜਾਂਚ ਦੀ ਮੰਗ

LEAVE A REPLY

Please enter your comment!
Please enter your name here