ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰਾਬਿਨ ਉਥੱਪਾ ਦੇ ਨਾਲ-ਨਾਲ ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਮਮੀ ਚੱਕਰਵਰਤੀ ਅਤੇ ਅਦਾਕਾਰ ਸੋਨੂੰ ਸੂਦ ਦੀਆਂ ਜਾਇਦਾਦਾਂ (Properties) ਨੂੰ ਇਕ `ਗੈਰ-ਕਾਨੂੰਨੀ` ਸੱਟੇਬਾਜ਼ੀ ਐਪ (Illegal betting app) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਕੁਰਕ (Hook) ਕਰ ਲਿਆ ਹੈ, ਜਿਨ੍ਹਾਂ ਦੀ ਅਨੁਮਾਨਤ ਕੀਮਤ 1,000 ਕਰੋੜ ਰੁਪਏ ਤੋਂ ਵੱਧ ਹੈ । ਅਧਿਕਾਰਤ ਸੂਤਰਾਂ ਨੇ ਨੂੰ ਇਹ ਜਾਣਕਾਰੀ ਦਿੱਤੀ ।
ਯੁਵਰਾਜ, ਸੋਨੂੰ ਸੂਦ ਸਮੇਤ ਕਈ ਹਸਤੀਆਂ ਦੀਆਂ ਜਾਇਦਾਦਾਂ ਕੁਰਕ
ਜੰਸੀ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (Prevention of Money Laundering Act) (ਪੀ. ਐੱਮ. -ਐੱਲ. ਏ.) ਤਹਿਤ ਅੰਤ੍ਰਿਮ ਹੁਕਮ ਜਾਰੀ ਕਰਨ ਤੋਂ ਬਾਅਦ ਅਦਾਕਾਰਾ ਨੇਹਾ ਸ਼ਰਮਾ, ਮਾਡਲ ਅਤੇ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਮਾਂ ਅਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਦੀਆਂ ਜਾਇਦਾਦਾਂ ਨੂੰ ਵੀ ਕੁਰਕ ਕਰ ਲਿਆ ਗਿਆ ਹੈ ।
ਉਨ੍ਹਾਂ ਕਿਹਾ ਕਿ ਸੂਦ ਦੀ ਲੱਗਭਗ 1 ਕਰੋੜ ਰੁਪਏ, ਚੱਕਰਵਰਤੀ ਦੀ 59 ਲੱਖ ਰੁਪਏ, ਯੁਵਰਾਜ ਸਿੰਘ ਦੀ 2.5 ਕਰੋੜ ਰੁਪਏ, ਸ਼ਰਮਾ ਦੀ 1.26 ਕਰੋੜ ਰੁਪਏ, ਉਥੱਪਾ ਦੀ 8.26 ਲੱਖ ਰੁਪਏ, ਹਾਜ਼ਰਾ ਦੀ 47 ਲੱਖ ਰੁਪਏ ਅਤੇ ਰੌਤੇਲਾ ਦੀ ਮਾਂ ਦੀ 2.02 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ।
ਈ. ਡੀ. ਨੇ ਪਹਿਲਾਂ ਵੀ ਕੀਤੀ ਸੀ ਪੁੱਛਗਿੱਛ
ਇਨ੍ਹਾਂ ਸਾਰੇ ਲੋਕਾਂ ਤੋਂ ਈ. ਡੀ. ਨੇ ਪਹਿਲਾਂ ਵੀ ਪੁੱਛਗਿੱਛ ਕੀਤੀ ਸੀ ਅਤੇ ਇਨ੍ਹਾਂ ਜਾਇਦਾਦਾਂ ਨੂੰ ਕੁਰਾਕਾਓ ਟਾਪੂ ਦੇਸ਼ `ਚ ਰਜਿਸਟਰਡ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਦੀ `ਅਪਰਾਧ ਦੀ ਕਮਾਈ` ਵਜੋਂ ਸੂਚੀਬੱਧ ਕੀਤਾ ਗਿਆ ਹੈ । ਈ. ਡੀ. ਨੇ ਹਾਲ ਹੀ `ਚ ਇਸ ਜਾਂਚ ਦੇ ਹਿੱਸੇ ਵਜੋਂ ਸਾਬਕਾ ਕ੍ਰਿਕਟਰ ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਦੀਆਂ 11.14 ਕਰੋੜ ਰੁਪਏ ਦੀਆਂ ਜਾਇਦਾਦਾਂ ਕਰਕ ਕੀਤੀਆਂ ਸਨ ।
Read More : ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ









