ਗੁਜਰਾਤ ਵਿੱਚ ਆਏ ਸਵੇਰੇ-ਸਵੇਰੇ ਭੂਚਾਲ ਦੇ ਝਟਕੇ

0
19
Earthquake

ਗੁਜਰਾਤ, 26 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਕੱਛ ਜਿ਼ਲ੍ਹੇ (Kutch district of Gujarat) ਵਿੱਚ ਅੱਜ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ. ਸੀ. ਐਸ.) ਦੇ ਅੰਕੜਿਆਂ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 4.4 ਮਾਪੀ ਗਈ ।

ਭੂਚਾਲ ਆਇਆ ਸਵੇਰ ਦੇ 4. 30 ਵਜੇ ਦੇ ਕਰੀਬ

ਪ੍ਰਾਪਤ ਜਾਣਕਾਰੀ ਮੁਤਾਬਕ ਭੂਚਾਲ (Earthquake) ਸ਼ੁੱਕਰਵਾਰ ਸਵੇਰੇ 4:30:02 ਵਜੇ ਦੇ ਕਰੀਬ ਆਇਆ । ਭੂਚਾਲ ਦਾ ਕੇਂਦਰ ਕੱਛ ਜਿ਼ਲ੍ਹੇ ਵਿੱਚ 23.65 ° ਉੱਤਰ ਅਕਸ਼ਾਂਸ਼ ਅਤੇ 7਼0.23° ਪੂਰਬ ਰੇਖਾਂਸ਼ `ਤੇ ਸਥਿਤ ਸੀ । ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ `ਤੇ ਸਥਿਤ ਸੀ । ਅਧਿਕਾਰੀਆਂ ਅਤੇ ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ । ਹਾਲਾਂਕਿ ਸਵੇਰੇ ਆਏ ਭੂਚਾਲਾਂ ਨੇ ਖੇਤਰ ਦੇ ਕੁਝ ਹਿੱਸਿਆਂ ਵਿਚ ਦਹਿਸ਼ਤ ਫੈਲਾ ਦਿੱਤੀ, ਬਹੁਤ ਸਾਰੇ ਨਿਵਾਸੀ ਸਾਵਧਾਨੀ ਦੇ ਉਪਾਅ ਵਜੋਂ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ।

Read More : 6. 3 ਤੀਬਰਤਾ ਵਾਲਾ ਮਹਾਸ਼ਕਤੀਸ਼ਾਲੀ ਭੂਚਾਲ ਆਇਆ

LEAVE A REPLY

Please enter your comment!
Please enter your name here