ਬਹਿਰਾਇਚ `ਚ ਦੁਰਗਾ ਮੂਰਤੀ ਵਿਸਰਜਨ ਹਿੰਸਾ

0
28
violence in Bahraich

ਬਹਿਰਾਇਚ (ਉਤਰ ਪ੍ਰਦੇਸ਼), 12 ਦਸੰਬਰ 2025 : ਮਹਾਰਾਜਗੰਜ ਕਸਬੇ (Maharajganj town) ਵਿਚ ਪਿਛਲੇ ਵਰ੍ਹੇ ਦੁਰਗਾ ਮੂਰਤੀ ਵਿਸਰਜਨ ਦੌਰਾਨ ਹੋਈ ਫਿਰਕੂ ਹਿੰਸਾ (Communal violence) ਵਿਚ ਨੌਜਵਾਨ ਰਾਮਗੋਪਾਲ ਮਿਸ਼ਰਾ ਦੇ ਕਤਲ ਦੇ ਮਾਮਲੇ ਵਿਚ ਵਧੀਕ ਸੈਸ਼ਨ ਜੱਜ ਦੀ ਅਦਾਲਤ (Court) ਨੇ ਇਕ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ 9 ਨੂੰ ਉਮਰ ਕੈਦ ਦੀ ਸਜ਼ਾ (Life imprisonment) ਸੁਣਾਈ ਹੈ, ਜਦੋਂ ਕਿ 3 ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਹੈ ।

ਨੌਜਵਾਨ ਦੇ ਕਤਲ ਮਾਮਲੇ `ਚ ਇਕ ਨੂੰ ਮੌਤ ਦੀ ਸਜ਼ਾ, 9 ਨੂੰ ਉਮਰ ਕੈਦ

ਜਿ਼ਲਾ ਸਰਕਾਰੀ ਵਕੀਲ (ਫੌਜਦਾਰੀ) ਗਿਰੀਸ਼ ਚੰਦਰ ਸ਼ੁਕਲਾ ਦੇ ਅਨੁਸਾਰ, ਅਦਾਲਤ ਨੇ ਸਰਫਰਾਜ਼ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਅਤੇ ਉਸਨੂੰ ਮੌਤ ਦੀ ਸਜ਼ਾ ਸੁਣਾਈ, ਜਦੋਂ ਕਿ ਅਬਦੁਲ ਹਮੀਦ, ਮੁਹੰਮਦ ਤਾਲਿਬ, ਫਹੀਮ, ਜ਼ੀਸ਼ਾਨ, ਮੁਹੰਮਦ ਸੈਫ, ਜਾਵੇਦ, ਸੋਏਬ ਖਾਨ, ਨਨਕਾਉ ਅਤੇ ਮਾਰੂਫ ਅਲੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਖੁਰਸ਼ੀਦ, ਸ਼ਕੀਲ ਅਤੇ ਅਫਜ਼ਲ ਨੂੰ 9 ਦਸੰਬਰ ਨੂੰ ਬਰੀ ਕਰ ਦਿੱਤਾ ਗਿਆ ।

Read More : ਔਰਤਾਂ `ਤੇ ਅਪਮਾਨਜਨਕ ਟਿੱਪਣੀ ਮਾਮਲੇ ਵਿਚ ਅਦਾਲਤ ਨੇ ਮਨਜ਼ੂਰ ਕੀਤੀ ਪਟੀਸ਼ਨ

LEAVE A REPLY

Please enter your comment!
Please enter your name here