ਡਬਲ ਡੇਕਰ ਬੱਸ ਕਾਰ ਨਾਲ ਟਕਰਾਉਣ ਤੋਂ ਬਾਅਦ ਡਿੱਗੀ 50 ਫੁੱਟ ਹੇਠਾਂ, ਹਾਦਸੇ ‘ਚ 6 ਲੋਕਾਂ ਦੀ ਹੋਈ ਮੌਤ ||National News

0
70

ਡਬਲ ਡੇਕਰ ਬੱਸ ਕਾਰ ਨਾਲ ਟਕਰਾਉਣ ਤੋਂ ਬਾਅਦ ਡਿੱਗੀ 50 ਫੁੱਟ ਹੇਠਾਂ, ਹਾਦਸੇ ‘ਚ 6 ਲੋਕਾਂ ਦੀ ਹੋਈ ਮੌਤ

ਇਟਾਵਾ ‘ਚ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਡਬਲ ਡੇਕਰ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 3 ਕਾਰ ਯਾਤਰੀ ਅਤੇ 3 ਬੱਸ ਯਾਤਰੀ ਸ਼ਾਮਲ ਹਨ। ਇਸ ਵਿੱਚ ਮਾਂ-ਪੁੱਤ ਵੀ ਸ਼ਾਮਲ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ 3-4 ਵਾਰ ਪਲਟ ਗਈ ਅਤੇ ਐਕਸਪ੍ਰੈੱਸ ਵੇਅ ਤੋਂ 50 ਫੁੱਟ ਹੇਠਾਂ ਡਿੱਗ ਗਈ।

ਦੱਸ ਦਈਏ ਹਾਦਸੇ ‘ਚ ਬੱਸ ‘ਚ ਸਵਾਰ 45 ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨੀਵਾਰ-ਐਤਵਾਰ ਦੀ ਰਾਤ 1 ਵਜੇ ਵਾਪਰਿਆ। ਸੈਫਈ ਦੇ ਉਸਰਾਹਰ ਥਾਣਾ ਖੇਤਰ ‘ਚ ਕਾਰ ਗਲਤ ਸਾਈਡ ਤੋਂ ਆ ਰਹੀ ਸੀ, ਇਸ ਦੀ ਰਫਤਾਰ ਧੀਮੀ ਸੀ ਪਰ ਬੱਸ ਤੇਜ਼ ਰਫਤਾਰ ‘ਤੇ ਸੀ।

ਇਹ ਵੀ ਪੜ੍ਹੋ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ  ਚੰਡੀਗੜ੍ਹ ਦੌਰੇ ‘ਤੇ, ਮਨੀਮਾਜਰਾ ਜਲ ਪ੍ਰੋਜੈਕਟ ਦਾ ਕਰਨਗੇ ਉਦਘਾਟਨ, ਟ੍ਰੈਫਿਕ ਐਡਵਾਈਜ਼ਰੀ ਜਾਰੀ

 

ਐਸਐਸਪੀ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਇਹ ਹਾਦਸਾ ਬੱਸ ਡਰਾਈਵਰ ਦੇ ਨੀਂਦ ਆਉਣ ਕਾਰਨ ਵਾਪਰਿਆ ਹੈ। ਉਹ ਸਾਹਮਣੇ ਤੋਂ ਆ ਰਹੀ ਕਾਰ ਨੂੰ ਦੇਖ ਨਾ ਸਕਿਆ ਅਤੇ ਉਸ ਨੂੰ ਟੱਕਰ ਮਾਰ ਦਿੱਤੀ।

ਕਾਰ ਗਲਤ ਸਾਈਡ ਤੋਂ ਆ ਰਹੀ ਸੀ

ਕਾਰ ‘ਚ 6 ਲੋਕ ਸਵਾਰ ਸਨ। ਰਾਜਸਥਾਨ ਦੇ ਬਾਲਾਜੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਉਸ ਨੇ ਕਨੌਜ ਜਾਣਾ ਸੀ। ਕਨੌਜ ਲਈ ਐਕਸਪ੍ਰੈਸ ਵੇਅ ‘ਤੇ ਇੱਕ ਸਾਈਡ ਕੱਟ ਹੈ। ਇਸ ਲਈ ਉਸ ਨੇ ਅੱਗੇ ਜਾਣ ਦੀ ਬਜਾਏ ਕਾਰ ਗਲਤ ਸਾਈਡ ‘ਤੇ ਭਜਾ ਦਿੱਤੀ। ਬੱਸ ਰਾਏਬਰੇਲੀ ਤੋਂ ਨਵੀਂ ਦਿੱਲੀ ਜਾ ਰਹੀ ਸੀ। ਉਸਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਜਦੋਂ ਇਕ ਕਾਰ ਅਚਾਨਕ ਸਾਹਮਣੇ ਆ ਗਈ ਤਾਂ ਡਰਾਈਵਰ ਬੱਸ ‘ਤੇ ਕਾਬੂ ਨਾ ਰੱਖ ਸਕਿਆ ਅਤੇ ਹਾਦਸਾ ਵਾਪਰ ਗਿਆ। ਬੱਸ ਖੱਡ ਵਿੱਚ ਡਿੱਗ ਗਈ।

ਬੱਸ ‘ਚ ਸਵਾਰ 45 ਜ਼ਖਮੀ ਯਾਤਰੀਆਂ ‘ਚੋਂ 5 ਦੀ ਹਾਲਤ ਨਾਜ਼ੁਕ

ਰਾਹਗੀਰਾਂ ਨੇ ਯੂਪੀਡਾ ਅਤੇ ਪੁਲੀਸ ਨੂੰ ਸੂਚਿਤ ਕਰਕੇ ਸ਼ੀਸ਼ੇ ਤੋੜ ਕੇ ਬਚਾਇਆ । ਪੁਲਿਸ ਕੁਝ ਸਮੇਂ ‘ਚ ਮੌਕੇ ‘ਤੇ ਪਹੁੰਚ ਗਈ। ਲੋਕ ਬੱਸ ਵਿੱਚ ਫਸ ਗਏ। ਪੁਲੀਸ ਨੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਸੈਫ਼ਈ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ। ਬੱਸ ‘ਚ ਸਵਾਰ 45 ਜ਼ਖਮੀ ਯਾਤਰੀਆਂ ‘ਚੋਂ 5 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕਾਰ ਵਿੱਚ ਮਰਨ ਵਾਲਿਆਂ ਵਿੱਚ ਕਨੌਜ ਵਾਸੀ ਚੰਦਾ (65), ਉਸ ਦਾ ਪੁੱਤਰ ਮੋਨੂੰ ਸਿੰਘ ਅਤੇ ਪੁੱਤਰ ਦਾ ਦੋਸਤ ਸਚਿਨ ਸ਼ਾਮਲ ਸਨ।

 

LEAVE A REPLY

Please enter your comment!
Please enter your name here