ਬੇਹਰਾਮਪੁਰ, 9 ਦਸੰਬਰ 2025 : ਪੱਛਮੀ ਬੰਗਾਲ (West Bengal) ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਵਿਧਾਇਕ ਹੁਮਾਯੂੰ ਕਬੀਰ (Suspended MLA Humayun Kabir) ਵੱਲੋਂ ਮੁਰਸਿ਼ਦਾਬਾਦ ਜਿ਼ਲੇ `ਚ `ਬਾਬਰੀ ਮਸਜਿਦ` ਦੀ ਸ਼ੈਲੀ `ਚ ਮਸਜਿਦ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਤੱਕ ਲਗਭਗ 1.3 ਕਰੋੜ ਰੁਪਏ ਦਾ ਚੰਦਾ (Donation of Rs 1.3 crore) ਇਕੱਠਾ ਹੋ ਚੁੱਕਾ ਹੈ ।
ਚੰਦੇ ਲਈ ਲਗਾਏ ਗਏ ਥਾਂ-ਥਾਂ ਦਾਨ ਪਾਤਰ
ਕਬੀਰ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਚੰਦੇ ਲਈ ਥਾਂ-ਥਾਂ ਲਗਾਏ ਗਏ ਦਾਨ ਪਾਤਰ ਲਗਭਗ ਭਰ ਚੁੱਕੇ ਹਨ ਅਤੇ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਦੀ ਮਦਦ ਨਾਲ ਰਾਤ ਭਰ ਚੰਦੇ ਦੀ ਗਿਣਤੀ `ਚੱਲਦੀ ਰਹੀ । ਹੁਮਾਯੂੰ ਕਬੀਰ ਨੇ ਸ਼ਨੀਵਾਰ ਨੂੰ ਸੁਰੱਖਿਆ ਪ੍ਰਬੰਧਾਂ ਵਿਚਕਾਰ ਮੁਰਸ਼ਿਦਾਬਾਦ ਦੇ ਰੇਜੀਨਗਰ ਵਿਖੇ ਮਸਜਿਦ ਦਾ ਨੀਂਹ ਪੱਥਰ ਰੱਖਿਆ ਸੀ । ਉਸ ਨੇ ਜਾਣ-ਬੁੱਝ ਕੇ ਛੇ ਦਸੰਬਰ ਦਾ ਦਿਨ ਚੁਣਿਆ ਜੋ ਕਿ ਅਯੁੱਧਿਆ `ਚ ਬਾਬਰੀ ਮਸਜਿਦ (Babri Masjid in Ayodhya) ਦੇ ਢਾਹੇ ਜਾਣ ਦੀ ਵਰ੍ਹੇਗੰਢ ਹੈ ।
ਇਸ ਦੌਰਾਨ ਹੁਮਾਯੂੰ ਕਬੀਰ ਨੇ ਸੋਮਵਾਰ ਨੂੰ ਆਪਣੇ ਪਹਿਲਾਂ ਦੇ ਰੁਖ਼ ਤੋਂ ਪਲਟਦੇ ਹੋਏ ਕਿਹਾ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਤੋਂ ਅਸਤੀਫ਼ਾ ਨਹੀਂ ਦੇਵੇਗਾ । ਕਬੀਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ 22 ਦਸੰਬਰ ਨੂੰ ਇਕ ਨਵੀਂ ਸਿਆਸੀ ਪਾਰਟੀ ਬਣਾਉਣ ਤੋਂ ਪਹਿਲਾਂ 17 ਦਸੰਬਰ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦੇਵੇਗਾ ।
Read More : ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ. ਐੱਮ. ਸੀ. ਵਿਧਾਇਕ ਸਸਪੈਂਡ









