ਨਵੀਂ ਦਿੱਲੀ, 24 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਲਾਲ ਕਿਲੇ ਦੇ ਕੋਲ 10 ਨਵੰਬਰ ਨੂੰ ਚੱਲਦੀ ਕਾਰ `ਚ ਹੋਏ ਧਮਾਕੇ (Explosions) ਨਾਲ ਸਾਹਮਣੇ ਆਏ `ਸਫੈਦਪੋਸ਼` ਅੱਤਵਾਦੀ ਮਾਡਿਊਲ (White-clad` terrorist module) `ਚ ਸ਼ਾਮਲ ਡਾਕਟਰਾਂ ਦਾ ਕੱਟੜਪੰਥ ਵੱਲ ਝੁਕਾਅ 2019 ਤੋਂ ਹੀ ਸੋਸ਼ਲ ਮੀਡੀਆ (Social media) ਮੰਚ ਰਾਹੀਂ ਸ਼ੁਰੂ ਹੋ ਗਿਆ ਸੀ । ਜਾਂਚ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਸਰਹੱਦ ਪਾਰ ਅੱਤਵਾਦ ਦੀ ਰਣਨੀਤੀ `ਚ ਅਜਿਹੇ ਬਦਲਾਅ ਦਾ ਸੰਕੇਤ ਮਿਲਿਆ ਹੈ, ਜੋ ਕਾਫ਼ੀ ਚਿੰਤਾਜਨਕ ਹੈ ।
ਉਚ ਸਿੱਖਿਅਤ ਪੇੇਸ਼ੇਵਰਾਂ ਨੂੰ ਕੀਤਾ ਜਾ ਰਿਹੈ ਡਿਜ਼ੀਟਲ ਸਿਸਟਮ ਦਾ ਸਹਾਰਾ ਲੈ ਕੇ ਅੱਤਵਾਦੀ ਸਰਗਰਮੀਆਂ ਲਈ ਤਿਆਰ
ਉਨ੍ਹਾਂ ਦੱਸਿਆ ਕਿ ਇਸ ਰਣਨੀਤੀ ਤਹਿਤ ਪਾਕਿਸਤਾਨ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਬੈਠੇ ਅੱਤਵਾਦੀ ਆਕਿਆਂ ਵੱਲੋਂ ਉੱਚ ਸਿੱਖਿਅਤ ਪੇਸ਼ੇਵਰਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਮਾਧਿਅਮਾਂ ਦਾ ਸਹਾਰਾ ਲੈ ਕੇ ਅੱਤਵਾਦੀ ਸਰਗਰਮੀਆਂ ਲਈ ਤਿਆਰ ਕੀਤਾ ਜਾ ਰਿਹਾ ਹੈ । ਸੂਤਰਾਂ ਨੇ ਦੱਸਿਆ ਕਿ ਅੱਤਵਾਦੀ ਮਾਡਿਊਲ ਦੇ ਮੈਂਬਰਾਂ ਜਿਨ੍ਹਾਂ ਵਿਚ ਡਾ. ਮੁਜੰਮਿਲ ਗਨਈ, ਡਾ. ਅਦੀਲ ਰਾਠੇਰ, ਡਾ. ਮੁਜ਼ੱਫਰ ਰਾਠੇਰ ਅਤੇ ਡਾ. ਉਮਰ-ਉਨ-ਨਬੀ ਸ਼ਾਮਲ ਸਨ, ਨੂੰ ਸ਼ੁਰੂ `ਚ ਸਰਹੱਦ ਪਾਰ ਦੇ ਆਕਿਆਂ ਨੇ ਫੇਸਬੁੱਕ ਅਤੇ `ਐਕਸ` ਵਰਗੇ ਸੋਸ਼ਲ ਮੀਡੀਆ ਮੰਚਾਂ (Social media platforms like “X“) `ਤੇ ਸਰਗਰਮ ਪਾਇਆ ਸੀ ।
ਅਜਿਹੇ ਲੋਕਾਂ ਨੂੰ ਤੁਰੰਤ ਟੈਲੀਗ੍ਰਾਮ `ਤੇ ਨਿੱਜੀ ਗਰੁੱਪ `ਚ ਜੋੜਿਆ ਗਿਆ
ਉਨ੍ਹਾਂ ਦੱਸਿਆ ਕਿ ਅਜਿਹੇ ਲੋਕਾਂ ਨੂੰ ਤੁਰੰਤ ਟੈਲੀਗ੍ਰਾਮ (Telegram) ਤੇ ਨਿੱਜੀ ਗਰੁੱਪ `ਚ ਜੋੜਿਆ ਗਿਆ ਅਤੇ ਇੱਥੋਂ ਉਨ੍ਹਾਂ ਨੂੰ ਵਰਗਲਾਉਣਾ ਸ਼ੁਰੂ ਕੀਤਾ ਗਿਆ। ਅੱਤਵਾਦੀ ਮਾਡਿਊਲ ਦੇ ਮੈਂਬਰਾਂ ਨੇ ਹਮਲਿਆਂ ਨੂੰ ਅੰਜਾਮ ਦੇਣ ਲਈ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਬਣਾਉਣ ਦਾ ਤਰੀਕਾ ਸਿੱਖਣ ਲਈ ਯੂ-ਟਿਊਬ ਦੀ ਵੀ ਖੂਬ ਵਰਤੋਂ ਕੀਤੀ। ਪੁੱਛਗਿੱਛ ਦੌਰਾਨ ਵਿਸ਼ਲੇਸ਼ਣ ਕੀਤੇ ਗਏ `ਡਿਜੀਟਲ ਫੁੱਟਪ੍ਰਿੰਟ` ਤੋਂ ਪਤਾ ਲੱਗਾ ਕਿ ਇਨ੍ਹਾਂ ਦੇ ਮੁੱਖ ਸੰਚਾਲਕ ਉਕਾਸਾ, ਫੈਜਾਨ ਅਤੇ ਹਾਸ਼ਮੀ ਹਨ ।
Read More : ਦਿੱਲੀ ਧਮਾਕੇ ਮਾਮਲੇ ਵਿਚ ਚਾਰ ਹੋਰ ਨੂੰ ਗ੍ਰਿਫ਼ਤਾਰ ਕਰਨ ਤੇ ਗਿਣਤੀ ਹੋਈ ਛੇ









