ਨਵੀਂ ਦਿੱਲੀ, 1 ਦਸੰਬਰ 2025 : ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿਚ ਮਸ਼ਹੂਰ ਪਾਨ ਮਸਾਲਾ ਕਾਰੋਬਾਰੀ (Pan masala businessman) ਦੀ 38 ਸਾਲਾ ਨੂੰਹ ਦੀਪਤੀ ਚੌਰਸੀਆ (Deepti Chaurasia) ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿਚ ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਪਤੀ ਅਰਪਿਤ ਅਤੇ ਸਹੁਰਿਆਂ `ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਹਨ । ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਪਤੀ ਦੀ ਮਾਂ ਸ਼ਾਰਦਾ (Deepti’s mother Sharda) ਨੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ (C. B. I. investigation) ਦੀ ਮੰਗ ਕੀਤੀ ਹੈ । ਇਸ ਤੋਂ ਇਲਾਵਾ ਸ਼ਾਰਦਾ ਨੇ ਆਪਣੇ ਜਵਾਈ ਅਰਪਿਤ `ਤੇ ਕਈ ਗੰਭੀਰ ਦੋਸ਼ ਲਗਾਏ ਹਨ ।
ਸ਼ਾਰਦਾ ਨੇ ਲਗਾਏ ਜਵਾਈ ਤੇ ਧੀ ਦੀ ਸੱਸ ਤੇ ਗੰਭੀਰ ਦੋਸ਼
ਸ਼ਾਰਦਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਵਸੰਤ ਕੁੰਜ ਵਿਚ ਰਹਿੰਦੀ ਹੈ। ਉਸ ਦੇ 2 ਪੁੱਤਰ ਅਤੇ 1 ਧੀ ਹੈ । ਉਸ ਨੇ ਆਪਣੀ ਧੀ ਦੀਪਤੀ ਦਾ ਵਿਆਹ 2 ਦਸੰਬਰ 2010 ਨੂੰ ਅਰਪਿਤ ਚੌਰਸੀਆ ਨਾਲ ਕੀਤਾ ਸੀ । ਸ਼ਾਰਦਾ ਦਾ ਦੋਸ਼ ਹੈ ਕਿ ਫਰਵਰੀ ਅਤੇ ਮਾਰਚ 2011 ਵਿਚ ਅਰਪਿਤ ਅਤੇ ਉਸ ਦੀ ਮਾਂ ਨੇ ਉਸ ਦੀ ਧੀ ਨੂੰ ਪਹਿਲੀ ਮੰਜਿ਼ਲ ਤੋਂ ਹੇਠਾਂ ਖਿੱਚ ਲਿਆ ਅਤੇ ਉਸ ਨਾਲ ਕੁੱਟਮਾਰ (Beating) ਕੀਤੀ । ਉਸ ਸਮੇਂ ਦੀਪਤੀ ਗਰਭਵਤੀ ਸੀ ।
ਪੁਲਸ ਅਨੁਸਾਰ ਦੀਪਤੀ ਮੰਗਲਵਾਰ ਦੁਪਹਿਰ ਨੂੰ ਉਸ ਦੇ ਵਸੰਤ ਵਿਹਾਰ ਇਲਾਕੇ ਵਾਲੇ ਘਰ ਦੇ ਇਕ ਕਮਰੇ ਵਿਚ ਫਾਹੇ ਨਾਲ ਮਿਲੀ ਸੀ ਲਟਕਦੀ
ਅਰਪਿਤ (Arpit) ਦੇ ਪਰਿਵਾਰ ਨੇ ਇਸ ਮਾਮਲੇ ਵਿਚ ਮੁਆਫੀ ਵੀ ਮੰਗ ਲਈ । ਸ਼ੁੱਕਰਵਾਰ ਨੂੰ ਦੀਪਤੀ ਚੌਰਸੀਆ ਦੀ ਮਾਂ ਦੀ ਸਿ਼ਕਾਇਤ ਦੇ ਆਧਾਰ `ਤੇ ਦਿੱਲੀ ਪੁਲਸ ਨੇ ਪਾਨ ਮਸਾਲਾ ਕੰਪਨੀ ਦੇ ਮਾਲਕ ਕਮਲ ਕਿਸ਼ੋਰ ਚੌਰਸੀਆ ਦੀ ਨੂੰਹ ਦੀਪਤੀ ਦੇ ਪਤੀ ਅਤੇ ਸੱਸ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਸੀ । ਪੁਲਸ ਦੇ ਅਨੁਸਾਰ ਦੀਪਤੀ ਮੰਗਲਵਾਰ ਦੁਪਹਿਰ ਨੂੰ ਉਸ ਦੇ ਵਸੰਤ ਵਿਹਾਰ ਇਲਾਕੇ ਵਾਲੇ ਘਰ ਦੇ ਇਕ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ ਸੀ ।
Read More : ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ









