ਜਸਟਿਸ ਯਸ਼ਵੰਤ ਵਰਮਾ ਦੀ ਪਟੀਸ਼ਨ ‘ਤੇ ਫੈਸਲਾ ਕੀਤਾ ਸੁਰੱਖਿਅਤ

0
32
Yashwant Verma

ਨਵੀਂ ਦਿੱਲੀ, 9 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ (Judge Yashwant Verma) ਦੀ ਉਸ ਪਟੀਸ਼ਨ ‘ਤੇ ਫੈਸਲਾ ਵੀਰਵਾਰ ਨੂੰ ਸੁਰੱਖਿਅਤ ਰੱਖ ਲਿਆ, ਜਿਸ ‘ਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਸੀ ।

ਸੁਪਰੀਮ ਕੋਰਟ ਦੇ ਜਸਟਿਸ ਦੇ ਬੈਂਚ ਨੇ ਸੁਣੀਆਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀਆਂ  ਦਲੀਲਾਂ

ਜਸਟਿਸ ਦੀਪਾਂਕਰ ਦੱਤਾ (Justice Dipankar Dutta) ਅਤੇ ਜਸਟਿਸ ਐੱਸ. ਸੀ. ਸ਼ਰਮਾ ਦੀ ਬੈਂਚ ਨੇ ਵਰਮਾ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਅਤੇ ਸਿਧਾਰਥ ਲੂਥਰਾ ਅਤੇ ਸੰਸਦ ਦੇ ਦੋਵਾਂ ਸਦਨਾਂ ਦੀ ਨੁਮਾਇੰਦਗੀ ਕਰਨ ਵਾਲੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਸੁਣੀਆਂ । ਸੁਣਵਾਈ ਦੌਰਾਨ, ਰੋਹਤਗੀ ਅਤੇ ਲੂਥਰਾ ਨੇ ਸੰਸਦੀ ਕਮੇਟੀ ਦੇ ਗਠਨ ਵਿਚ ਅਪਣਾਈ ਗਈ ਪ੍ਰਕਿਰਿਆ ‘ਤੇ ਸਵਾਲ ਉਠਾਏ । ਜਸਟਿਸ ਵਰਮਾ ਨੂੰ 14 ਮਾਰਚ ਨੂੰ ਨਵੀਂ ਦਿੱਲੀ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਨੋਟਾਂ ਦੀਆਂ ਅੱਧ-ਸੜੀਆਂ ਗੱਠੀਆਂ ਮਿਲਣ ਤੋਂ ਬਾਅਦ ਦਿੱਲੀ ਹਾਈ ਕੋਰਟ ਤੋਂ ਇਲਾਹਾਬਾਦ ਹਾਈ ਕੋਰਟ ਵਿਚ ਵਾਪਸ ਭੇਜ ਦਿੱਤਾ ਗਿਆ ਸੀ ।

Read More : ਸੁਪਰੀਮ ਕੋਰਟ ਨੇ ਲੋਕ ਸਭਾ ਦੇ ਸਪੀਕਰ ਨੂੰ ਜਾਰੀ ਕੀਤਾ ਨੋਟਿਸ

LEAVE A REPLY

Please enter your comment!
Please enter your name here