ਕਲੱਬ `ਚ ਅੱਗ ਵਾਲੇ ਮਾਮਲੇ ਵਿਚ ਅਦਾਲਤ ਨੇ ਨਹੀਂ ਦਿੱਤੀ ਅੰਤਰਿਮ ਰਾਹਤ

0
21
Luthra Brothers

ਨਵੀਂ ਦਿੱਲੀ, 11 ਦਸੰਬਰ 2025 : ਗੋਆ ਦੇ ਬਰਚ ਬਾਏ ਰੋਮੀਓ ਲੇਨ ਨਾਈਟ ਕਲੱਬ (Goa’s Birch by Romeo Lane nightclub) ਦੇ ਮਾਲਕ ‘ਲੂਥਰਾ ਬ੍ਰਦਰਜ਼` ਬੁੱਧਵਾਰ ਨੂੰ ਦਿੱਲੀ ਦੀ ਇਕ ਅਦਾਲਤ ਤੋਂ ਅੰਤਰਿਮ ਰਾਹਤ (Interim relief) ਪਾਉਣ ਵਿਚ ਅਸਫਲ ਰਹੇ, ਜਿਸ ਕਾਰਨ ਉਨ੍ਹਾਂ ਦੀ ਟਰਾਂਜ਼ਿਟ ਅਗਾਊਂ ਜ਼ਮਾਨਤ (Transit Anticipatory Bail) ਪਟੀਸ਼ਨ `ਤੇ ਸੁਣਵਾਈ ਅਗਲੇ ਦਿਨ ਤੱਕ ਮੁਲਤਵੀ ਕਰ ਦਿੱਤੀ ਗਈ । ਦੱਸਣਯੋਗ ਹੈ ਕਿ 6 ਦਸੰਬਰ ਦੀ ਰਾਤ ਨੂੰ ਕਲੱਬ ਵਿਚ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ ਸੀ ।

ਲੂਥਰਾ ਭਰਾਵਾਂ ਨੇ ਕੀਤੀ ਸੀ ਚਾਰ ਹਫ਼ਤਿਆਂ ਦੀ ਅਗੇਤੀ ਜ਼ਮਾਨ ਦੀ ਅਪੀਲ

ਮੁਲਜ਼ਮ ਸੌਰਭ ਤੇ ਗੌਰਵ ਲੂਥਰਾ ਦੀ ਟ੍ਰਾਂਜਿ਼ਟ ਅਗਾਊਂ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਕਰ ਰਹੀ ਵਧੀਕ ਸੈਸ਼ਨ ਜੱਜ ਵੰਦਨਾ ਨੇ ਗੋਆ ਤੋਂ ਜਵਾਬ ਮੰਗਿਆ ਅਤੇ ਅਗਲੀ ਸੁਣਵਾਈ ਵੀਰਵਾਰ ਨੂੰ ਤੈਅ ਕੀਤੀ । ਦੋਵੇਂ ਭਰਾਵਾਂ ਨੇ 4 ਹਫ਼ਤਿਆਂ ਦੀ ਅਗਾਊਂ ਜ਼ਮਾਨਤ ਦੀ ਅਪੀਲ ਕੀਤੀ ਹੈ ਤਾਂ ਜੋ ਥਾਈਲੈਂਡ ਤੋਂ ਦਿੱਲੀ ਵਾਪਸ ਆਉਣ `ਤੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਜਾਵੇ. ਗੋਆ ਦੇ ਅਰਪੋਰਾ ਵਿਚ ਨਾਈਟ ਕਲੱਬ ਦੇ ਮਾਲਕ ਸੌਰਭ ਲੂਥਰਾ ਅਤੇ ਗੌਰਵ ਲੂਥਰਾ 6 ਦਸੰਬਰ ਦੀ ਰਾਤ ਨੂੰ ਵਾਪਰੀ ਘਟਨਾ ਤੋਂ ਬਾਅਦ ਥਾਈਲੈਂਡ ਭੱਜ ਗਏ ਸਨ ।

ਪੁਲਸ ਨੂੰ ਸਹਿ-ਮਾਲਕ ਦਾ ਟਰਾਂਜਿਟ ਰਿਮਾਂਡ ਮਿਲਿਆ

ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਗੋਆ ਪੁਲਸ (Goa Police) ਨੂੰ `ਬਰਚ ਬਾਏ ਰੋਮੀਓ ਲੇਨ` ਨਾਈਟ ਕਲੱਬ ਦੇ ਸਹਿ-ਮਾਲਕ ਅਜੈ ਗੁਪਤਾ ਦੇ 36 ਘੰਟੇ ਦੇ ਟਰਾਂਜ਼ਿਟ ਰਿਮਾਂਡ ਦੀ ਇਜਾਜ਼ਤ ਦੇ ਦਿੱਤੀ । ਗੁਪਤਾ ਨੂੰ ਗੋਆ ਨਾਈਟ ਕਲੱਬ ਅੱਗ ਦੀ ਘਟਨਾ ਦੇ ਸਬੰਧ ਵਿਚ ਪੁੱਛਗਿੱਛ ਲਈ ਦਿੱਲੀ ਵਿਚ ਹਿਰਾਸਤ ਵਿਚ ਲਿਆ ਗਿਆ ਸੀ । ਇਸ ਤੋਂ ਪਹਿਲਾਂ, ਗੁਪਤਾ ਵਿਰੁੱਧ ਇਕ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ, ਕਿਉਂਕਿ ਗੋਆ ਪੁਲਸ ਨੂੰ ਉਹ ਉਸਦੇ ਦਿੱਲੀ ਸਥਿਤ ਘਰ `ਚੋਂ ਨਹੀਂ ਲੱਭਿਆ ਸੀ ।

Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ

LEAVE A REPLY

Please enter your comment!
Please enter your name here