ਔਰਤਾਂ `ਤੇ ਅਪਮਾਨਜਨਕ ਟਿੱਪਣੀ ਮਾਮਲੇ ਵਿਚ ਅਦਾਲਤ ਨੇ ਮਨਜ਼ੂਰ ਕੀਤੀ ਪਟੀਸ਼ਨ

0
27
Aniruddhacharya

ਮਥੁਰਾ, 11 ਦਸੰਬਰ 2025 : ਔਰਤਾਂ ਬਾਰੇ ਅਪਮਾਨਜਨਕ ਟਿੱਪਣੀ (Derogatory comments about women) ਦੇ ਮਾਮਲੇ ਵਿਚ ਪ੍ਰਸਿੱਧ ਕਥਾਵਾਚਕ ਅਨਿਰੁੱਧਾਚਾਰੀਆ (Narrator Aniruddhacharya) ਦੀਆਂ ਮੁਸ਼ਕਲਾਂ ਵਧ ਗਈਆਂ ਹਨ । ਇਸ ਮਾਮਲੇ ਨੂੰ ਲੈ ਕੇ ਮਥੁਰਾ ਦੀ ਇਕ ਅਦਾਲਤ (Court) ਵਿਚ ਉਸ ਵਿਰੁੱਧ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਸੀ । ਅਖਿਲ ਭਾਰਤ ਹਿੰਦੂ ਮਹਾਸਭਾ, ਆਗਰਾ ਦੀ ਜ਼ਿਲਾ ਪ੍ਰਧਾਨ ਮੀਰਾ ਰਾਠੌਰ ਵੱਲੋਂ ਦਾਇਰ ਦੀ ਗਈ ਇਸ ਪਟੀਸ਼ਨ ਨੂੰ ਅਦਾਲਤ ਨੇ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ ।

ਅਦਾਲਤ ਕਰੇਗੀ ਹੁਣ 1 ਜਨਵਰੀ ਨੂੰ ਸੁਣਵਾਈ

ਹੁਣ ਅਦਾਲਤ ਇਸ ਮਾਮਲੇ ਵਿਚ 1 ਜਨਵਰੀ ਨੂੰ ਬਿਆਨ ਦਰਜ ਕਰੇਗੀ । ਦੱਸਣਯੋਗ ਹੈ ਕਿ ਇਹ ਮਾਮਲਾ ਅਕਤੂਬਰ `ਚ ਸ਼ੁਰੂ ਹੋਇਆ ਸੀ । ਅਨਿਰੁੱਧਾਚਾਰੀਆ ਦੀ ਇਕ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਸੀ । ਉਸਨੇ ਕਥਿਤ ਤੌਰ `ਤੇ ਧੀਆਂ ਅਤੇ ਔਰਤਾਂ ਬਾਰੇ ਅਪਮਾਨਜਨਕ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ । ਵੀਡੀਓ ਦੇ ਵਾਇਰਲ ਹੁੰਦਿਆਂ ਹੀ ਦੇਸ਼ ਭਰ ਵਿਚ ਹੰਗਾਮਾ ਮਚ ਗਿਆ ਸੀ ।

Read More : ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ

LEAVE A REPLY

Please enter your comment!
Please enter your name here