ਬੀਜਿੰਗ, 19 ਦਸੰਬਰ 2025 : ਚੀਨ ਦੀ ਇਕ ਫੈਕਟਰੀ (China factory) ਨੇ ਦੁਨੀਆ ਦੀਆਂ 2 ਵੱਡੀਆਂ ਸਮੱਸਿਆਵਾਂ ਦਾ ਉਪਾਅ ਪੇਸ਼ ਕਰ ਦਿੱਤਾ ਹੈ । ਦਰਅਸ਼ਲ ਚੀਨ ਦੇ ਰਿਜਾਓ ਸ਼ਹਿਰ (Rizhao City) ਵਿਚ ਇਕ ਪਲਾਂਟ ਸਮੁੰਦਰ ਦੇ ਪਾਣੀ ਨੂੰ ਭਵਿੱਖ ਦੇ ਪੈਟਰੋਲ ਜਾਂ ਈਂਧਨ ਗ੍ਰੀਨ ਹਾਈਡ੍ਰੋਜਨ (Green Hydrogen) ਵਿਚ ਬਦਲ ਰਿਹਾ ਹੈ ।
24 ਰੁਪਏ `ਚ ਤਿਆਰ ਹੋ ਰਿਹਾ `ਗ੍ਰੀਨ ਹਾਈਡ੍ਰੋਜਨ` ਤੇ ਪੀਣ ਵਾਲਾ ਪਾਣੀ
ਇਸ ਤੋਂ ਇਲਾਵਾ ਸਮੁੰਦਰ ਦੇ ਪਾਣੀ (Sea water) ਨੂੰ ਪੀਣ ਲਾਇਕ ਪਾਣੀ ਵਿਚ ਤਬਦੀਲ ਕਰਨ ਦਾ ਕੰਮ ਵੀ ਇਸ ਪਲਾਂਟ ਵਿਚ ਹੋ ਰਿਹਾ ਹੈ । ਵੱਡੀ ਗੱਲ ਇਹ ਹੈ ਕਿ ਇਸ ਵਿਚ ਆਉਣ ਵਾਲੀ ਲਾਗਤ ਸਿਰਫ 24 ਰੁਪਏ ਪ੍ਰਤੀ ਕਿਊਬਿਕ ਮੀਟਰ ਹੈ । ਚਲੋ ਇਸ ਕਮਾਲ ਦੀ ਟੈਕਨਾਲੋਜੀ ਬਾਰੇ ਡਿਟੇਲ ਵਿਚ ਸਮਝਦੇ ਹਾਂ । ਚੀਨ ਨੇ ਸਮੁੰਦਰ ਦੇ ਪਾਣੀ ਨਾਲ ਭਵਿੱਖ ਦਾ ਈਂਧਨ ਬਣਾ ਕੇ ਵਿਗਿਆਨੀਆਂ ਅਤੇ ਅਰਥਸ਼ਾਸਤਰੀਆਂ ਦੋਵਾਂ ਨੂੰ ਹੈਰਾਨ ਕਰ ਦਿੱਤਾ ਹੈ ।
ਚੀਨ ਨੇ ਸ਼ਾਨਡੋਂਗ ਸੂਬੇ ਵਿਚ ਕੀਤੀ ਹੈ ਫੈਕਟਰੀ ਸ਼ੁਰੁ
ਦਰਅਸਲ ਚੀਨ ਨੇ ਸ਼ਾਨਡੋਂਗ ਸੂਬੇ ਵਿਚ ਇਕ ਅਜਿਹੀ ਫੈਕਟਰੀ ਸ਼ੁਰੂ ਕੀਤੀ ਹੈ, ਜੋ ਸਮੁੰਦਰ ਦੇ ਪਾਣੀ ਨਾਲ ਭਵਿੱਖ ਦਾ ਪੈਟਰੋਲ ਭਾਵ `ਗ੍ਰੀਨ ਹਾਈਡ੍ਰੋਜਨ` ਤਿਆਰ ਕਰਦੀ ਹੈ । ਬੱਸ ਇੰਨਾ ਹੀ ਨਹੀਂ ਇਹ ਫੈਕਟਰੀ ਸਮੁੰਦਰ ਦੇ ਪਾਣੀ ਨੂੰ ਗ੍ਰੀਨ ਈਂਧਨ ਦੇ ਨਾਲ-ਨਾਲ ਸਾਫ ਪੀਣ ਵਾਲੇ ਪਾਣੀ ਵਿਚ ਵੀ ਬਦਲ ਰਹੀ ਹੈ । ਚੀਨ ਦਾ ਇਹ ਅਜੂਬਾ ਦੁਨੀਆ ਦੀਆਂ 2 ਵੱਡੀਆਂ ਸਮੱਸਿਆਵਾਂ ਪੀਣ ਵਾਲੇ ਪਾਣੀ ਦੀ ਕਮੀ (Water shortage) ਅਤੇ ਪੈਟਰੋਲ-ਡੀਜ਼ਲ ਵਰਗੇ ਈਂਧਨਾਂ ਦਾ ਵਾਤਾਵਰਣ `ਤੇ ਵੱਧਦੇ ਬੋਝ ਨੂੰ ਇਕੱਠੇ ਹੱਲ ਕਰ ਦਿੰਦਾ ਹੈ ।
Read More : ਆਂਧਰਾ ਪ੍ਰਦੇਸ਼ `ਚ ਪੈਟਰੋਲ-ਡੀਜ਼ਲ ਸਭ ਤੋਂ ਮਹਿੰਗਾ ਤੇ ਅੰਡੇਮਾਨ `ਚ ਸਭ ਤੋਂ ਸਸਤਾ









