ਆਸਟ੍ਰੇਲੀਆ `ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

0
20
social media in Australia

ਮੈਲਬੌਰਨ, 11 ਦਸੰਬਰ 2025 : ਆਸਟ੍ਰੇਲੀਆ (Australia) ਨੇ 10 ਦਸੰਬਰ-2025 ਤੋਂ 16 ਸਾਲ ਤੋਂ ਘੱਟ ਉਮਰ (Under 16 years old) ਦੇ ਖਪਤਕਾਰਾਂ ਲਈ ਸੋਸ਼ਲ ਮੀਡੀਆ (Social media) ਦੀ ਵਰਤੋਂ ਕਰਨ `ਤੇ ਪਾਬੰਦੀ ਲਾਈ ਹੈ ।

ਉਲੰਘਣਾਂ ਕਰਨ ਵਾਲੀਆਂ ਕੰਪਨੀਆਂ ਨੂੰ ਹੋ ਸਕਦਾ ਹੈ 49. 5 ਮਿਲੀਅਨ ਡਾਲਰ ਦਾ ਜੁਰਮਾਨਾ

ਇਸ ਕਾਨੂੰਨ ਅਧੀਨ ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ, ਸਨੈਪਚੈਟ, ਰੈਡਿਟ, ਕਿਕ, ਟਵੀਟ ਅਤੇ ਥੈਡਜ਼ ਵਰਗੇ ਮਾਧਿਅਮਾਂ ਨੂੰ ਨਾਬਾਲਗ ਖਪਤਕਾਰਾਂ ਦੇ ਖਾਤੇ ਹਟਾਉਣੇ ਲਾਜ਼ਮੀ ਹੋਣਗੇ । ਇਨ੍ਹਾਂ ਨਿਯਮਾਂ ਦੀ ਉਲੰਘਣਾ (Violation of rules) ਕਰਨ ਵਾਲੀਆਂ ਕੰਪਨੀਆਂ ਨੂੰ 49.5 ਮਿਲੀਅਨ ਡਾਲਰ ($49.5 million) ਤੱਕ ਜੁਰਮਾਨਾ ਹੋ ਸਕਦਾ ਹੈ। ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਪਲੇਟਫਾਰਮਾਂ ਦੀ ਪਾਲਣਾ ਦੀ ਨਿਗਰਾਨੀ ਕਰ ਰਹੀ ਹੈ ।

ਮਾਪਿਆਂ ਦੀ ਪ੍ਰਤੀਕਿਰਿਆ ਹੈ ਮਿਲੀ-ਜੁਲੀ

ਇਸ ਬਾਰੇ ਮਾਪਿਆਂ ਦੀ ਪ੍ਰਤੀਕਿਰਿਆ ਮਿਲੀ-ਜੁਲੀ ਹੈ । ਕੁਝ ਚਿੰਤਿਤ ਹਨ ਕਿ ਬੱਚੇ ਸਮਾਜਿਕ ਤੌਰ `ਤੇ ਅਲੱਗ-ਥਲੱਗ ਹੋ ਜਾਣਗੇ, ਜਦਕਿ ਹੋਰਾਂ ਨੇ ਇਸ ਨੂੰ ਆਨਲਾਈਨ ਆਦਤਾਂ ਤੋਂ ਬਚਾਅ ਲਈ ਚੰਗਾ ਕਦਮ ਦੱਸਿਆ ਹੈ । ਇਸ ਕਦਮ ਨਾਲ ਦੇਸ਼ ਭਰ ਵਿਚ ਲੱਖਾਂ ਨਾਬਾਲਗਾਂ ਦੀਆਂ ਆਨ-ਲਾਈਨ ਗਤੀਵਿਧੀਆਂ `ਤੇ ਤੁਰੰਤ ਅਸਰ ਪਿਆ ਹੈ । ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਕਿਹਾ ਕਿ ਭਾਵੇਂ ਪ੍ਰਕਿਰਿਆ ਪੂਰੀ ਤਰ੍ਹਾਂ ਸੰਪੂਰਨ ਨਾ ਹੋਵੇ, ਪਰ ਇਸ ਦਾ ਸੰਦੇਸ਼ ਸਪੱਸ਼ਟ ਹੈ ।

ਨੀਤੀ ਨੇ ਖਿੱਚਿਆ ਦਾ ਵਿਸ਼ਵ ਪੱਧਰ ਦਾ ਧਿਆਨ

ਇਸ ਨੀਤੀ ਨੇ ਵਿਸ਼ਵ ਪੱਧਰ `ਤੇ ਧਿਆਨ ਖਿੱਚਿਆ ਹੈ, ਜਿੱਥੇ ਮਲੇਸ਼ੀਆ, ਡੈਨਮਾਰਕ, ਨਾਰਵੇ ਅਤੇ ਯੂਰਪੀ ਯੂਨੀਅਨ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ `ਤੇ ਵਿਚਾਰ ਕਰ ਰਹੇ ਹਨ । ਇਕ ਅਕਾਦਮਿਕ ਸਲਾਹਕਾਰ ਸਮੂਹ ਇਸ ਦੇ ਲਾਭਾਂ (ਜਿਵੇਂ ਬਿਹਤਰ ਨੀਂਦ, ਘੱਟ ਆਨਲਾਈਨ ਆਦਤਾਂ) ਅਤੇ ਅਣਚਾਹੇ ਨਤੀਜਿਆਂ (ਨਿੱਜੀ ਇੰਟਰਨੈੱਟ ਜੁੜਾਅ ਦੀ ਵਰਤੋਂ, ਇੰਟਰਨੈੱਟ ਦੇ ਹਨੇਰੇ ਖੇਤਰਾਂ ਵੱਲ ਰੁਝਾਨ) ਦਾ ਮੁਲਾਂਕਣ ਕਰੇਗਾ ।

Read More : ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿਚ ਮਹਿਲਾ ਬੈਂਕ ਦੀ ਮੁਲਾਜਮ ਨਹੀਂ ਹੈ : ਬੈਂਕ

LEAVE A REPLY

Please enter your comment!
Please enter your name here