ਨਵੀਂ ਦਿੱਲੀ, 9 ਦਸੰਬਰ 2025 : ਦਿੱਲੀ ਜਲ ਬੋਰਡ (Delhi Jal Board) (ਡੀ. ਜੇ. ਬੀ.) ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (Sewage Treatment Plant) (ਐੱਸ.ਟੀ.ਪੀ.) ਲਈ ਟੈਂਡਰ ਦੇਣ `ਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ `ਚ ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਨੇਤਾ ਸਤੇਂਦਰ ਜੈਨ (Satyendra Jain) ਅਤੇ 13 ਹੋਰਾਂ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (Anti-Money Laundering Law) ਤਹਿਤ ਦੋਸ਼-ਪੱਤਰ ਦਾਖਲ ਕੀਤਾ ਹੈ । ਸੰਘੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ ।
ਇਸਤਗਾਸਾ ਪੱਖ ਦੀ ਸਿ਼ਕਾਇਤ 6 ਦਸੰਬਰ ਦਿੱਲੀ ਦੀ ਇਕ ਅਦਾਲਤ `ਚ ਕੀਤੀ ਗਈ ਸੀ ਦਰਜ
ਇਸਤਗਾਸਾ ਪੱਖ ਦੀ ਸਿ਼ਕਾਇਤ 6 ਦਸੰਬਰ ਦਿੱਲੀ ਦੀ ਇਕ ਅਦਾਲਤ `ਚ ਦਰਜ ਕੀਤੀ ਗਈ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੀਆਂ ਧਾਰਾਵਾਂ ਤਹਿਤ 14 ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।
ਈ. ਡੀ. ਨੇ ਬਿਆਨ ਵਿਚ ਕੀ ਆਖਿਆ
ਈ. ਡੀ. ਨੇ ਇਕ ਬਿਆਨ `ਚ ਕਿਹਾ ਕਿ ਜਾਂਚ ਤੋਂ ਇਹ `ਸਿੱਟਾ ਨਿਕਲਿਆ ਹੈ ਕਿ ਜੈਨ, ਉਦਿਤ ਪ੍ਰਕਾਸ਼ ਰਾਏ (ਡੀ. ਜੇ. ਬੀ. ਦੇ ਸਾਬਕਾ ਸੀ. ਈ. ਓ.), ਅਜੇ ਗੁਪਤਾ (ਡੀ. ਜੇ. ਬੀ. ਦੇ ਸਾਬਕਾ ਮੈਂਬਰ), ਸਤੀਸ਼ ਚੰਦਰ ਵਸ਼ਿਸ਼ਠ (ਡੀ. ਜੇ. ਬੀ. ਦੇ ਸਾਬਕਾ ਚੀਫ ਇੰਜੀਨੀਅਰ) ਅਤੇ ਨਿੱਜੀ ਵਿਅਕਤੀ/ਸੰਸਥਾਵਾਂ ਜਿਵੇਂ ਯੁਰੋਟੈੱਕ ਐਨਵਾਇਰਨਮੈਂਟਲ ਪ੍ਰਾਈਵੇਟ ਲਿਮਟਿਡ, ਰਾਜਾ ਕੁਮਾਰ ਕੁੱਰਾ, ਵਿਨੋਦ ਚੌਹਾਨ, ਨਾਗੇਂਦਰ ਯਾਦਵ ਅਤੇ ਕੁਝ ਹੋਰ ਲੋਕ 17.70 ਕਰੋੜ ਰੁਪਏ ਮੁੱਲ ਦੀ ਅਪਰਾਧਕ ਕਮਾਈ ਪੈਦਾ ਕਰਨ, ਐਕਵਾਇਰਮੈਂਟ, ਲੁਕਾਉਣ, ਕਬਜ਼ੇ ਅਤੇ ਵਰਤੋਂ `ਚ ਸ਼ਾਮਲ ਸਨ ਜਾਂ ਉਨ੍ਹਾਂ ਨੇ ਇਸ `ਚ ਸਹਾਇਤਾ ਕੀਤੀ ਸੀ ।
Read More : ਖੇਤੀ ਰਿਲਾਇੰਸ ਪਾਵਰ ਅਤੇ 10 ਹੋਰਨਾਂ ਦੇ ਖਿਲਾਫ ਦੋਸ਼-ਪੱਤਰ ਦਰਜ









