ਬਰੇਲੀ, 18 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਪੁਲਸ (Uttar Pradesh Police) ਨੇ ਇਸ ਸਾਲ 26 ਸਤੰਬਰ ਨੂੰ ਬਰੇਲੀ `ਚ ਹੋਈ ਹਿੰਸਾ (Bareilly violence) ਦੇ ਮੁੱਖ ਮੁਲਜ਼ਮ ਤੇ ਇਤੇਹਾਦ-ਏ-ਮਿਲਤ ਕੌਂਸਲ ਦੇ ਮੁਖੀ ਮੌਲਵੀ ਤੌਕੀਰ ਰਜ਼ਾ (Maulvi Tauqir Raza) ਵਿਰੁੱਧ 3 ਹੋਰ ਮਾਮਲਿਆਂ `ਚ ਚਾਰਜਸ਼ੀਟ ਦਾਇਰ ਕੀਤੀ ਹੈ ।
ਹੁਣ ਤੱਕ ਦਰਜ 10 ਮਾਮਲਿਆਂ `ਚੋਂ 7 `ਚ ਚਾਰਜਸ਼ੀਟ ਦਾਇਰ ਕੀਤੀ ਗਈ
ਅਧਿਕਾਰੀਆਂ ਅਨੁਸਾਰ ਹੁਣ ਤੱਕ ਦਰਜ 10 ਮਾਮਲਿਆਂ `ਚੋਂ 7 `ਚ ਚਾਰਜਸ਼ੀਟ ਦਾਇਰ (Chargesheet filed) ਕੀਤੀ ਗਈ ਜਦੋਂ ਕਿ 3 ਮਾਮਲਿਆਂ `ਚ ਜਾਂਚ ਜਾਰੀ ਹੈ । ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਨੇ ਦੱਸਿਆ ਕਿ ਕੈਂਟ, ਕਿਲਾ ਤੇ ਪ੍ਰੇਮਨਗਰ ਪੁਲਸ ਸਟੇਸ਼ਨਾਂ `ਚ ਦਰਜ ਮਾਮਲਿਆਂ `ਚ ਮੰਗਲਵਾਰ ਚਾਰਜਸ਼ੀਟ ਦਾਇਰ ਕੀਤੀ ਗਈ ਸੀ ।
Read More : ਬਰੇਲੀ ਪੋਸਟਰ ਵਿਵਾਦ ਵਿਚ ਮੌਲਾਨਾ ਤੌਕੀਰ ਰਜ਼ਾ ਸਮੇਤ 38 ਵਿਰੁੱਧ ਚਾਰਜਸ਼ੀਟ ਦਾਇਰ









