ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਇਕ ਟੈਂਡਰ ਹਾਸਲ ਕਰਨ ਲਈ 68 ਕਰੋੜ ਰੁਪਏ ਦੀ ਕਥਿਤ ਫਰਜ਼ੀ ਬੈਂਕ ਗਾਰੰਟੀ (Alleged fake bank guarantee) ਜਾਰੀ ਕਰਨ ਨਾਲ ਜੁੜੇ ਮਨੀ ਲਾਂਡਰਿੰਗ (Money laundering) ਦੇ ਇਕ ਮਾਮਲੇ `ਚ ਕਾਰੋਬਾਰੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਪਾਵਰ ਲਿਮਟਿਡ ਅਤੇ 10 ਹੋਰ ਕੰਪਨੀਆਂ ਦੇ ਖਿਲਾਫ ਦੋਸ਼-ਪੱਤਰ ਦਰਜ (Chargesheet filed) ਕੀਤਾ । ਈ. ਡੀ. ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ।
ਇਸਤਗਾਸਾ ਪੱਖ ਦੀ ਸਿ਼ਕਾਇਤ `ਚ ਨਾਮਜ਼ਦ ਹੋਰ ਮੁਲਜ਼ਮਾਂ `ਚ ਕੌਣ ਕੌਣ ਹੈ ਸ਼ਾਮਲ
ਇਸਤਗਾਸਾ ਪੱਖ ਦੀ ਸਿ਼ਕਾਇਤ `ਚ ਨਾਮਜ਼ਦ ਹੋਰ ਮੁਲਜ਼ਮਾਂ `ਚ ਰਿਲਾਇੰਸ ਪਾਵਰ ਦੇ ਸਾਬਕਾ ਸੀ. ਐੱਫ. ਓ. (ਮੁੱਖ ਵਿੱਤੀ ਅਧਿਕਾਰੀ) ਅਸ਼ੋਕ ਕੁਮਾਰ ਪਾਲ, ਰਿਲਾਇੰਸ ਐੱਨ. ਯੂ. ਬੀ. ਈ. ਐੱਸ. ਐੱਸ. ਲਿਮਟਿਡ, ਰੋਜ਼ਾ ਪਾਵਰ ਸਪਲਾਈ ਕੰਪਨੀ ਲਿਮਟਿਡ (ਰਿਲਾਇੰਸ ਪਾਵਰ ਦੀਆਂ ਸਹਾਇਕ ਕੰਪਨੀਆਂ), ਓਡੀਸ਼ਾ ਸਥਿਤ ਫਰਜ਼ੀ ਕੰਪਨੀ ਬਿਸਵਾਲ ਟਰੇਡਲਿੰਕ ਪ੍ਰਾਈਵੇਟ ਲਿਮਟਿਡ, ਕੰਪਨੀ ਦੇ ਪ੍ਰਬੰਧਨ ਨਿਰਦੇਸ਼ਕ ਪੀ. ਸਾਰਥੀ ਬਿਸਵਾਲ, ਬਾਇਓਥੇਨ ਕੈਮੀਕਲਸ ਪ੍ਰਾਈਵੇਟ ਲਿਮਟਿਡ ਅਤੇ ਕਾਰੋਬਾਰ ਵਿੱਤ ਸਲਾਹਕਾਰ ਅਮਰ ਨਾਥ ਦੱਤਾ ਸ਼ਾਮਲ ਹਨ। ਸੰਘੀ ਏਜੰਸੀ ਅਨੁਸਾਰ, ਕੁਝ ਹੋਰ ਮੁਲਜ਼ਮਾਂ `ਚ ਰਵਿੰਦਰ ਪਾਲ ਸਿੰਘ ਚੱਢਾ, ਮਨੋਜ ਭਈਆਸਾਹਿਬ ਪੋਂਗੜੇ ਅਤੇ ਪੁਨੀਤ ਨਰਿੰਦਰ ਗਰਗ ਸ਼ਾਮਲ ਹਨ।
Read More : ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ `ਚ ਮੁੜ ਕਸਿਆ ਸਿ਼ਕੰਜਾ









