ਬਰੇਲੀ, 9 ਦਸੰਬਰ 2025 : `ਆਈ ਲਵ ਮੁਹੰਮਦ` ਪੋਸਟਰ ਵਿਵਾਦ (I Love Muhammad poster controversy) ਨੂੰ ਲੈ ਕੇ ਭੜਕੀ ਹਿੰਸਾ ਦੇ ਮਾਮਲੇ ਵਿਚ ਪੁਲਸ ਨੇ ਮੁੱਖ ਮੁਲਜ਼ਮ ਮੌਲਾਨਾ ਤੌਕੀਰ ਰਜ਼ਾ (Maulana Tauqir Raza) ਸਮੇਤ 38 ਲੋਕਾਂ ਵਿਰੁੱਧ ਸਥਾਨਕ ਅਦਾਲਤ ਵਿਚ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ ।
ਇਤੇਹਾਦ-ਏ-ਮਿੱਲਤ ਕੌਂਸਲ ਦੇ ਪ੍ਰਧਾਨ ਰਜ਼ਾ, ਉਨ੍ਹਾਂ ਦੇ ਸਾਥੀ ਨਫੀਸ ਅਤੇ ਹੋਰ ਮੁਲਜ਼ਮਾਂ ਵਿਰੁੱਧ ਇਹ ਚਾਰਜਸ਼ੀਟ ਦਾਇਰ ਕੀਤੀ ਹੈ : ਅਧਿਕਾਰੀ
ਅਧਿਕਾਰੀਆਂ ਅਨੁਸਾਰ ਬਾਰਾਂਦਰੀ ਪੁਲਸ ਸਟੇਸ਼ਨ ਨੇ ਇਤੇਹਾਦ-ਏ-ਮਿੱਲਤ ਕੌਂਸਲ ਦੇ ਪ੍ਰਧਾਨ ਰਜ਼ਾ, ਉਨ੍ਹਾਂ ਦੇ ਸਾਥੀ ਨਫੀਸ ਅਤੇ ਹੋਰ ਮੁਲਜ਼ਮਾਂ ਵਿਰੁੱਧ ਇਹ ਚਾਰਜਸ਼ੀਟ ਦਾਇਰ ਕੀਤੀ ਹੈ, ਜਦੋਂ ਕਿ 9 ਹੋਰ ਸਬੰਧਤ ਮਾਮਲਿਆਂ ਦੀ ਜਾਂਚ ਅਜੇ ਵੀ ਜਾਰੀ ਹੈ । ਇਸ ਘਟਨਾ ਵਿਚ ਸ਼ਹਿਰ ਦੇ ਕਈ ਇਲਾਕਿਆਂ `ਚ ਭੀੜ ਨੇ ਪੁਲਸ `ਤੇ ਪਥਰਾਅ ਕੀਤਾ, ਪੈਟਰੋਲ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ ਸੀ । ਦੰਗਾਕਾਰੀਆਂ ਨੇ ਦੰਗਾ ਕੰਟਰੋਲ ਬੰਦੂਕ ਸਮੇਤ ਕੁਝ ਹਥਿਆਰ ਵੀ ਲੁੱਟ ਲਏ ਸਨ । ਇਸ ਦੌਰਾਨ 2 ਦਰਜਨ ਤੋਂ ਜਿ਼ਆਦਾ ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ । ਉਸ ਰਾਤ ਕੋਤਵਾਲੀ, ਬਾਰਾਦਰੀ, ਪ੍ਰੇਮਨਗਰ, ਛਾਉਣੀ ਅਤੇ ਕਿਲਾ ਪੁਲਸ ਥਾਣਿਆਂ ਵਿਚ ਕੁੱਲ 10 ਮਾਮਲੇ ਦਰਜ ਕੀਤੇ ਗਏ ਸਨ ।
ਕੋਤਵਾਲੀ ਅਤੇ ਬਾਰਾਦਰੀ ਵਿਖੇ ਦਰਜ ਦੋ ਮੁੱਖ ਮਾਮਲਿਆਂ ਦੀ ਜਾਂਚ ਬਾਅਦ ਵਿਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਗਈ
ਕੋਤਵਾਲੀ ਅਤੇ ਬਾਰਾਦਰੀ ਵਿਖੇ ਦਰਜ ਦੋ ਮੁੱਖ ਮਾਮਲਿਆਂ ਦੀ ਜਾਂਚ ਬਾਅਦ ਵਿਚ ਅਪਰਾਧ ਸ਼ਾਖਾ (Crime Branch) ਨੂੰ ਸੌਂਪ ਦਿੱਤੀ ਗਈ । ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਅਨੁਸਾਰ ਬਾਰਾਦਰੀ ਮਾਮਲੇ ਵਿਚ ਗ੍ਰਿਫ਼ਤਾਰ ਮੌਲਾਨਾ ਤੌਕੀਰ ਰਜ਼ਾ ਸਮੇਤ ਸਾਰੇ 38 ਮੁਲਜ਼ਮਾਂ ਨੂੰ ਜੇਲ (38 accused sent to jail) ਭੇਜ ਦਿੱਤਾ ਗਿਆ ਸੀ ਅਤੇ ਜਾਂਚ ਪੂਰੀ ਕਰਨ ਤੋਂ ਬਾਅਦ ਹੁਣ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ ।
Read More : ਅਦਾਲਤ ਨੇ ਚਾਰ ਆਪ ਆਗੂਆਂ ਨੂੰ ਕੀਤਾ ਬਰੀ









