ਨਵੀਂ ਦਿੱਲੀ, 29 ਦਸੰਬਰ 2025 : ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (Central Electricity Regulatory Commission) ਬਿਜਲੀ ਕਾਰੋਬਾਰ ਐਕਸਚੇਜਾਂ `ਤੇ ਲੱਗਣ ਵਾਲੀ ਲੈਣ-ਦੇਣ ਡਿਊਟੀ ਨੂੰ ਤਰਕਸੰਗਤ ਬਣਾਉਣ `ਤੇ ਵਿਚਾਰ ਕਰ ਰਿਹਾ ਹੈ । ਇਸ ਕਦਮ ਨਾਲ ਸਮੇਂ ਦੇ ਨਾਲ ਬਿਜਲੀ ਖਰੀਦਦਾਰਾਂ ਲਈ ਕੁਲ ਲਾਗਤ `ਚ ਕਮੀ ਆ ਸਕਦੀ ਹੈ । ਬਾਜ਼ਾਰ ਇਕਜੁੱਟਤਾ ਨੂੰ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਸਾਲ ਜੁਲਾਈ `ਚ 2 ਸਾਲ ਤੋਂ ਵੱਧ ਸਮੇਂ ਤੱਕ ਚਲੇ ਸਲਾਹ-ਮਸ਼ਵਰੇ ਤੋਂ ਬਾਅਦ ਮਨਜ਼ੂਰੀ ਦਿੱਤੀ ਸੀ । ਬਾਜ਼ਾਰ ਇਕਜੁੱਟਤਾ ਦਾ ਮਤਲੱਬ ਬਿਜਲੀ ਦੀਆਂ ਵੱਖ-ਵੱਖ ਐਕਸਚੇਂਜਾਂ `ਚ ਹੋਣ ਵਾਲੀ ਖਰੀਦੋ-ਫਰੋਖਤ ਨੂੰ ਇਕ ਹੀ ਪ੍ਰਣਾਲੀ `ਚ ਜੋੜ ਦੇਣਾ ਹੈ ਤਾਂ ਕਿ ਇਕ ਹੀ ਕੀਮਤ ਤੈਅ ਹੋਵੇ ।
ਰੈਗੂਲਟਰੀ ਵਲੋਂ ਕੀਤੀ ਜਾ ਰਹੀ ਹੈ ਜਾਂਚ : ਅਧਿਕਾਰੀ
ਸੀ. ਈ. ਆਰ. ਸੀ. ਨੇ ਦਸੰਬਰ 2025 `ਚ ਬਿਜਲੀ ਐਕਸਚੇਂਜਾਂ (Electricity exchanges) ਵੱਲੋਂ ਵਸੂਲੀ ਜਾਣ ਵਾਲੀ ਲੈਣ-ਦੇਣ ਡਿਊਟੀ ਦੀ ਸਮੀਖਿਆ `ਤੇ ਇਕ ਵਿਚਾਰ ਪੱਤਰ ਨੂੰ ਆਖਰੀ ਰੂਪ ਦਿੱਤਾ ਹੈ । ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰੀ ਇਹ ਜਾਂਚ ਕਰ ਰਹੀ ਹੈ ਕਿ ਮੌਜੂਦਾ ਲੈਣ-ਦੇਣ ਡਿਊਟੀ ਢਾਂਚਾ, ਜਿਸ ਦੀ ਹੱਦ ਪ੍ਰਤੀ ਯੂਨਿਟ 2 ਪੈਸੇ ਹੈ, ਕੀ ਉਸ ਬਾਜ਼ਾਰ ਲਈ ਠੀਕ ਹੈ, ਜਿੱਥੇ ਕਾਰੋਬਾਰ ਦੀ ਮਾਤਰਾ ਤੇਜ਼ੀ ਨਾਲ ਵਧੀ ਹੈ ਅਤੇ ਜੋ ਏਕੀਕ੍ਰਿਤ ਕੀਮਤ ਖੋਜ ਵਿਵਸਥਾ ਵੱਲ ਵੱਧ ਰਿਹਾ ਹੈ ।
Read More : ਬਿਜਲੀ ਵਿਭਾਗ ਨੇ ਕੀਤੇ ਹਨ ਸੂਬੇ ਵਿਚ ਵਿਆਪਕ ਸੁਧਾਰ : ਸੰਜੀਵ ਅਰੋੜਾ









