ਨਵੀਂ ਦਿੱਲੀ, 28 ਨਵੰਬਰ 2025 : ਕੇਂਦਰ ਸਰਕਾਰ (Central Government) ਨੇ ਚੰਡੀਗੜ੍ਹ, ਜੈਪੁਰ ਅਤੇ ਗੁਹਾਟੀ ਵਿਚ ਇਮੀਗ੍ਰੇਸ਼ਨ ਬਿਊਰੋ ਅਧੀਨ 3 ਨਵੇਂ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਧਿਕਾਰੀ (Foreign Regional Registration Officer) ਨਿਯੁਕਤ ਕੀਤੇ ਹਨ । ਇਕ ਸਰਕਾਰੀ ਹੁਕਮ `ਚ ਇਹ ਜਾਣਕਾਰੀ ਦਿੱਤੀ ਗਈ । ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਲਈ ਨਵ-ਨਿਯੁਕਤ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਧਿਕਾਰੀ (ਐੱਫ. ਆਰ. ਆਰ. ਓ.) ਦੇ ਕਾਰਜ ਖੇਤਰ `ਚ ਇਹ ਕੇਂਦਰ ਸ਼ਾਸਿਤ ਪ੍ਰਦੇਸ਼ (Union Territory) ਅਤੇ ਹਰਿਆਣਾ ਆਵੇਗਾ, ਜੈਪੁਰ ਲਈ ਨਿਯੁਕਤ ਐੱਫ. ਆਰ. ਆਰ. ਓ. ਦੇ ਕਾਰਜ ਖੇਤਰ `ਚ ਰਾਜਸਥਾਨ ਅਤੇ ਗੁਰਾਟੀ ਲਈ ਨਿਯੁਕਤ ਐੱਫ. ਆਰ. ਆਰ. ਓ. ਦੇ ਕਾਰਜ ਖੇਤਰ `ਚ ਆਸਾਮ ਆਵੇਗਾ ।
ਘੇਰੇ `ਚ ਆਵੇਗਾ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਹਰਿਆਣਾ
ਇਸ ਤੋਂ ਪਹਿਲਾਂ ਦਿੱਲੀ ਲਈ ਤਾਇਨਾਤ ਐੱਫ. ਆਰ. ਆਰ. ਓ. ਦੇ ਕਾਰਜ ਖੇਤਰ `ਚ ਰਾਜਸਥਾਨ ਅਤੇ ਹਰਿਆਣਾ ਆਉਂਦੇ ਸਨ, ਉਥੇ ਹੀ ਅੰਮ੍ਰਿਤਸਰ ਲਈ ਤਾਇਨਾਤ ਤਾਇਨਾਤ ਕਾਰਜ ਖੇਤਰ `ਚ ਚੰਡੀਗੜ੍ਹ ਆਉਂਦਾ ਸੀ । ਆਸਾਮ ਸੂਬਾ ਕੋਲਕਾਤਾ ਲਈ ਤਾਇਨਾਤ ਐੱਫ. ਆਰ. ਆਰ . ਓ . ਦੇ ਕਾਰਜ ਖੇਤਰ `ਚ ਸੀ । ਇਹ ਨਿਯੁਕਤੀਆਂ ਨਵੇਂ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਕਾਨੂੰਨ-2025 (New Immigration and Foreigners Law-2025) ਤਹਿਤ ਕੀਤੀਆਂ ਗਈਆਂ ਹਨ, ਜੋ ਇਸ ਸਾਲ 1 ਸਤੰਬਰ ਨੂੰ ਲਾਗੂ ਹੋਇਆ । ਨਵੇਂ ਕਾਨੂੰਨ `ਚ ਜਾਅਲੀ ਪਾਸਪੋਰਟ ਜਾਂ ਵੀਜ਼ਾ ਰੱਖਣ ਵਾਲੇ ਵਿਦੇਸ਼ੀਆਂ ਲਈ ਸਖਤ ਸਜ਼ਾ ਦੀ ਵਿਵਸਥਾ ਹੈ ।
Read More : ਕੇਂਦਰ ਸਰਕਾਰ ਵੱਲੋਂ 2 ਲੱਖ ਕਰੋੜ ਦੇ ਟੈਕਸ ਬੋਝ ਵਿੱਚ ਕਟੌਤੀ : ਅਨਿਲ ਸਰੀਨ








