ਸੇਲੀਨਾ ਜੇਤਲੀ ਨੇ ਪਤੀ `ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ

0
7
Celina Jaitley

ਮੁੰਬਈ, 26 ਨਵੰਬਰ 2025 : ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ (Bollywood actress Celina Jaitley) ਨੇ ਆਪਣੇ ਪਤੀ ਪੀਟਰ ਹਾਗ ਵਿਰੁੱਧ ਮੁੰਬਈ ਦੀ ਇਕ ਸਥਾਨਕ ਅਦਾਲਤ ਵਿਚ ਘਰੇਲੂ ਹਿੰਸਾ (Domestic violence) ਦਾ ਮਾਮਲਾ ਦਰਜ ਕਰਵਾਇਆ ਹੈ ।

ਸੇਲੀਨਾ ਨੇ ਆਪਣੇ ਪਤੀ `ਤੇ ਲਗਾਏ ਹਨ ਇਮੋਸ਼ਨਲ, ਫਿਜੀਕਲ, ਸੈਕਸੁਅਲ ਅਬਿਊਜ ਵਰਗੇ ਗੰਭੀਰ ਦੋਸ

ਸੇਲੀਨਾ ਨੇ ਆਪਣੇ ਪਤੀ `ਤੇ ਇਮੋਸ਼ਨਲ, ਫਿਜੀਕਲ, ਸੈਕਸੁਅਲ ਅਬਿਊਜ (Emotional, physical, sexual abuse) ਵਰਗੇ ਗੰਭੀਰ ਦੋਸ਼ ਲਗਾਏ ਹਨ । ਨਾਲ ਹੀ ਉਸਨੇ 50 ਕਰੋੜ ਰੁਪਏ ਦੇ ਮੁਆਵਜ਼ੇ ਨਾਲ ਹਰ ਮਹੀਨੇ 10 ਲੱਖ ਰੁਪਏ ਦੀ ਮੈਂਟੇਨੈੱਸ ਮੰਗੀ ਹੈ । ਅਦਾਕਾਰਾ ਨੇ 21 ਨਵੰਬਰ ਨੂੰ ਮੁੰਬਈ ਦੀ ਇਕ ਅਦਾਲਤ (A court in Mumbai) ਵਿਚ ਪਟੀਸ਼ਨ ਦਾਇਰ ਕੀਤੀ ਸੀ । ਪਟੀਸ਼ਨ ਦੀ ਸੁਣਵਾਈ 24 ਨਵੰਬਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਐੱਸ. ਸੀ. ਤਾਡੋ ਨੇ ਕੀਤੀ, ਜਿਸ ਤੋਂ ਬਾਅਦ ਆਸਟਰੀਆ ਦੇ ਹੋਟਲ ਕਾਰੋਬਾਰੀ ਪੀਟਰ ਨੂੰ ਨੋਟਿਸ ਜਾਰੀ ਕੀਤਾ ਗਿਆ ।

ਪਟੀਸ਼ਨ ਵਿਚ ਸੇਲੀਨਾ ਨੇ ਕੀ ਦੋਸ਼ ਲਗਾਏ

ਆਪਣੀ ਪਟੀਸ਼ਨ ਵਿਚ ਸੇਲੀਨਾ ਨੇ ਦੋਸ਼ ਲਗਾਇਆ ਕਿ ਉਸਦੇ 48 ਸਾਲਾ ਪਤੀ ਇਕ ਸਵੈ-ਲੀਨ ਅਤੇ ਆਤਮ-ਕੇਂਦ੍ਰਿਤ ਵਿਅਕਤੀ ਹਨ, ਜੋ ਉਸਦੇ ਜਾਂ ਉਸਦੇ ਬੱਚਿਆਂ ਪ੍ਰਤੀ ਕੋਈ ਹਮਦਰਦੀ ਨਹੀਂ ਰੱਖਦੇ ਹਨ । ਕਾਨੂੰਨੀ ਫਰਮ ਕਰੰਜਵਾਲਾ ਐਂਡ ਕੰਪਨੀ ਵੱਲੋਂ ਦਾਇਰ ਪਟੀਸ਼ਨ ਵਿਚ ਅਦਾਕਾਰਾ ਲਈ 10 ਲੱਖ ਰੁਪਏ ਦਾ ਮਹੀਨਾਵਾਰ ਗੁਜ਼ਾਰਾ ਭੱਤਾ ਮੰਗਿਆ ਗਿਆ ਹੈ । ਨਾਲ ਹੀ ਅਦਾਲਤ ਨੂੰ ਪੀਟਰ ਨੂੰ ਉਨ੍ਹਾਂ ਦੇ ਮੁੰਬਈ ਵਾਲੇ ਘਰ ਵਿਚ ਦਾਖਲ ਹੋਣ ਤੋਂ ਰੋਕਣ ਦੀ ਵੀ ਅਪੀਲ ਕੀਤੀ ਗਈ ਹੈ ।

ਅਦਾਕਾਰਾ ਨੇ ਮੰਗੀ ਹੈ ਆਪਣੇ 3 ਬੱਚਿਆਂ ਦੀ ਕਸਟਡੀ

ਅਦਾਕਾਰਾ ਨੇ ਆਪਣੇ 3 ਬੱਚਿਆਂ ਦੀ ਕਸਟਡੀ ਵੀ ਮੰਗੀ ਹੈ, ਜੋ ਇਸ ਸਮੇਂ ਆਸਟਰੀਆ ਵਿਚ ਪੀਟਰ ਨਾਲ ਰਹਿ ਰਹੇ ਹਨ । ਯਾਦ ਰਹੇ ਕਿ ਸੇਲੀਨਾ ਤੇ ਪੀਟਰ ਹਾਗ ਨੇ ਸਾਲ 2010 ਵਿਚ ਆਸਟਰੀਆ ਵਿਚ ਵਿਆਹ ਕਰਵਾਇਆ ਸੀ । ਦੋਵਾਂ ਦੇ 3 ਬੱਚੇ ਵਿੰਸਟਨ, ਵਿਰਾਜ ਅਤੇ ਆਰਥਰ ਹਨ । 2012 ਦੇ ਮਾਰਚ ਮਹੀਨੇ ਵਿਚ ਉਹ ਜੌੜੇ ਬੇਟਿਆਂ ਦੇ ਮਾਤਾ-ਪਿਤਾ ਬਣੇ ਸਨ ।

Read More : ਅਦਾਲਤ ਨੇ ਚਾਰ ਆਪ ਆਗੂਆਂ ਨੂੰ ਕੀਤਾ ਬਰੀ

LEAVE A REPLY

Please enter your comment!
Please enter your name here