ਸੀ. ਡੀ. ਐਸ. ਸੀ. ਓ. ਨੇ ਕੀਤੀਆਂ ਦੇਸ਼ ’ਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ

0
17
Medicines

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੇ ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ (Central Drug Standards Control Organization) (ਸੀ. ਡੀ. ਐਸ. ਸੀ. ਓ.) ਦੇ ਨਵੰਬਰ ਦੇ ਡਰੱਗ ਅਲਰਟ ਵਿੱਚ ਦੇਸ਼ ਵਿੱਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ (205 medicine samples failed) ਹੋ ਗਏ ਹਨ ।

ਕਿਸ ਕਿਸ ਰੋਗ ਨਾਲ ਸਬੰਧਤ ਹਨ ਦਵਾਈਆਂ

ਪ੍ਰਾਪਤ ਜਾਣਕਾਰੀ ਅਨੁਸਾਰ ੳੋੁਪਰੋਕਤ ਦਵਾਈਆਂ ਜਿਨ੍ਹਾਂ ਦੇ ਸੈਂਪਲ ਫੇਲ (Sample failed) ਪਾਏ ਗਏ ਹਨ 47 ਦਵਾਈਆਂ ਹਿਮਾਚਲ ਵਿੱਚ ਬਣੀਆਂ ਹਨ । ਇਹ ਦਵਾਈਆਂ ਵੱਖ-ਵੱਖ ਰੋਗਾਂ ਬੁਖਾਰ, ਸ਼ੂਗਰ, ਦਿਲ, ਮਿਰਗੀ, ਇਨਫੈਕਸ਼ਨ ਅਤੇ ਪੇਟ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ । ਸੀ. ਡੀ. ਐਸ. ਸੀ. ਓ.) ਵੱਲੋਂ ਜਾਰੀ ਡਰੱਗ ਅਲਰਟ ਅਨੁਸਾਰ, ਹਿਮਾਚਲ ਦੀਆਂ ਇਹ ਦਵਾਈਆਂ ਇੰਡਸਟ੍ਰੀਅਲ ਏਰੀਆ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਸੋਲਨ, ਕਾਲਾ ਅੰਬ, ਪਾਉਂਟਾ ਸਾਹਿਬ ਅਤੇ ਊਨਾ ਵਿੱਚ ਸਥਿਤ ਫਾਰਮਾ ਯੂਨਿਟਾਂ ਵਿੱਚ ਤਿਆਰ ਕੀਤੀਆਂ ਗਈਆਂ ਸਨ। ਗੁਣਵੱਤਾ ਜਾਂਚ ਵਿੱਚ ਫੇਲ੍ਹ ਪਾਈਆਂ ਗਈਆਂ ਦਵਾਈਆਂ ਨੂੰ ‘ਨਾਟ ਆਫ ਸਟੈਂਡਰਡ ਕੁਆਲਿਟੀ’ ਐਲਾਨਿਆ ਗਿਆ ਹੈ ।

ਹਿਮਾਚਲ ਵਿਚ ਬਣੀਆਂ ਦਵਾਈਆਂ ਦੇ 35 ਸੈਂਪਲ ਸੂਬੇ ਅਤੇ 12 ਸੈਂਪਲ ਕੇਂਦਰੀ ਲੈਬਾਰਟਰੀਆਂ ਵਿਚ ਪਾਏ ਗਏ ਫੇਲ

ਹਿਮਾਚਲ ਵਿੱਚ ਬਣੀਆਂ ਦਵਾਈਆਂ ਦੇ 35 ਸੈਂਪਲ ਸੂਬੇ ਦੀਆਂ ਹੀ ਲੈਬਾਰਟਰੀਆਂ ਵਿੱਚ ਅਤੇ 12 ਸੈਂਪਲ ਕੇਂਦਰੀ ਲੈਬਾਰਟਰੀਆਂ (Central Laboratories) ਵਿੱਚ ਫੇਲ੍ਹ ਪਾਏ ਗਏ। ਸਿਰਮੌਰ ਜਿਲ੍ਹੇ ਦੇ ਕਾਲਾਅੰਬ ਵਿੱਚ ਸਥਿਤ ਇੱਕ ਕੰਪਨੀ ਦੇ ਪੰਜ ਸੈਂਪਲ ਫੇਲ੍ਹ ਹੋਏ ਹਨ । ‘ਨਾਟ ਆਫ਼ ਸਟੈਂਡਰਡ ਕੁਆਲਿਟੀ’ ਐਲਾਨੀਆਂ ਗਈਆਂ ਦਵਾਈਆਂ ਵਿੱਚ ਪੈਰਾਸਿਟਾਮੋਲ, ਮੈਟਫਾਰਮਿਨ, ਕਲੋਪਿਡੋਗ੍ਰੇਲ, ਐਸਪਿਰਿਨ, ਰੈਮੀਪ੍ਰਿਲ, ਸੋਡੀਅਮ ਵੈਲਪ੍ਰੋਏਟ, ਮੈਬੇਵੇਰਿਨ ਹਾਈਡ੍ਰੋਕਲੋਰਾਈਡ, ਟੈਲਮੀਸਾਰਟਨ, ਕਲੈਰਿਥ੍ਰੋਮਾਈਸਿਨ, ਸੈਫਿਕਸਾਈਮ ਅਤੇ ਜੈਂਟਾਮਾਈਸਿਨ ਇੰਜੈਕਸ਼ਨ ਵਰਗੀਆਂ ਦਵਾਈਆਂ ਸ਼ਾਮਲ ਹਨ । ਇਹ ਦਵਾਈਆਂ ਟਾਈਫਾਈਡ, ਫੇਫੜਿਆਂ ਅਤੇ ਮੂਤਰ ਇਨਫੈਕਸ਼ਨ, ਖੰਗ, ਅਸਥਮਾ, ਐਲਰਜੀ ਅਤੇ ਪਾਚਨ ਤੰਤਰ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਵਿੱਚ ਦਿੱਤੀਆਂ ਜਾਂਦੀਆਂ ਹਨ ।

ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ

ਹਿਮਾਚਲ ਵਿੱਚ ਜਿਨ੍ਹਾਂ ਜ਼ਿਲ੍ਹਿਆਂ ਦੀਆਂ ਕੰਪਨੀਆਂ ਦੀਆਂ ਦਵਾਈਆਂ ਫੇਲ੍ਹ ਹੋਈਆਂ ਹਨ, ਉਨ੍ਹਾਂ ਵਿੱਚ ਸੋਲਨ ਜਿ਼ਲ੍ਹੇ ਦੀਆਂ 28, ਸਿਰਮੌਰ ਦੀਆਂ 18 ਅਤੇ ਊਨਾ ਦੀ ਇੱਕ ਕੰਪਨੀ ਸ਼ਾਮਲ ਹੈ । ਸਾਰੀਆਂ ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ । ਹਿਮਾਚਲ ਦੇ ਡਰੱਗ ਕੰਟਰੋਲਰ ਮਨੀਸ਼ ਕਪੂਰ ਅਨੁਸਾਰ, ਡਰੱਗ ਅਲਰਟ ਵਿੱਚ ਜਿਨ੍ਹਾਂ ਉਦਯੋਗਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ । ਸਬੰਧਤ ਦਵਾਈਆਂ ਦਾ ਸਟਾਕ ਬਾਜ਼ਾਰ ਵਿੱਚ ਨਾ ਭੇਜਣ ਦੇ ਨਿਰਦੇਸ਼ ਦਿੱਤੇ ਜਾਣਗੇ। ਜਿਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਦੇ ਸੈਂਪਲ ਵਾਰ-ਵਾਰ ਫੇਲ੍ਹ ਹੋ ਰਹੇ ਹਨ, ਉਨ੍ਹਾਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਸੀ. ਡੀ. ਐਸ. ਸੀ. ਓ. ਕਰਦਾ ਹੈ ਹਰੇਕ ਮਹੀਨੇ ਡਰੱਗ ਐਲਰਟ ਜਾਰੀ

ਜਿਕਰਯੋਗ ਹੈ ਕਿ ਸੀ. ਡੀ. ਐਸ. ਸੀ. ਓ.) ਹਰ ਮਹੀਨੇ ਡਰੱਗ ਅਲਰਟ ਜਾਰੀ ਕਰਦਾ ਹੈ । ਦੇਸ਼ ਸਮੇਤ ਹਿਮਾਚਲ ਵਿੱਚ ਹਰ ਮਹੀਨੇ ਵੱਡੀ ਗਿਣਤੀ ਵਿੱਚ ਦਵਾਈਆਂ ਦੇ ਸੈਂਪਲ ਫੇਲ੍ਹ ਹੋ ਰਹੇ ਹਨ। ਸੂਬਾ ਸਰਕਾਰ ਅਤੇ ਡਰੱਗ ਕੰਟਰੋਲਰ ਵਿਭਾਗ (Drug Controller’s Department) ਦੇ ਸਾਰੇ ਦਾਅਵਿਆਂ ਦੇ ਬਾਵਜੂਦ ਸੈਂਪਲ ਵਾਰ-ਵਾਰ ਫੇਲ੍ਹ ਹੋ ਰਹੇ ਹਨ। ਇਹ ਸਿੱਧੇ ਤੌਰ ਤੇ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਹੈ। ਡਰੱਗ ਅਲਰਟ ਅਨੁਸਾਰ, ਹਿਮਾਚਲ ਤੋਂ ਇਲਾਵਾ ਉੱਤਰਾਖੰਡ ਵਿੱਚ 39, ਗੁਜਰਾਤ ਵਿੱਚ 27, ਮੱਧ ਪ੍ਰਦੇਸ਼ ਵਿੱਚ 19, ਤਮਿਲਨਾਡੂ ਵਿੱਚ 12, ਹਰਿਆਣਾ ਵਿੱਚ 9, ਤੇਲੰਗਾਨਾ ਅਤੇ ਚੇਨਈ ਦੀਆਂ 7-7, ਸਿੱਕਿਮ ਅਤੇ ਪੁਡੂਚੇਰੀ ਦੀਆਂ 5-5 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ ।

Read More : ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ

LEAVE A REPLY

Please enter your comment!
Please enter your name here