ਮੋਹਾਲੀ, 25 ਦਸੰਬਰ 2025 : ਸੀ. ਬੀ. ਆਈ. (C. B. I.) ਨੇ ਮੋਹਾਲੀ ਅਦਾਲਤ ਵਿੱਚ ਹਾਈ ਪ੍ਰੋਫਾਈਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਪਟਿਆਲਾ ’ਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੰਜਾਬ ਪੁਲਸ ਦੇ ਚਾਰ ਮੁਲਾਜ਼ਮਾਂ ਖਿ਼ਲਾਫ਼ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ ।
ਚਾਰਜਸ਼ੀਟ ਵਿਚ ਕਤਲ ਦੀ ਕੋਸਿ਼ਸ਼ ਦਾ ਇਲਾਜਮ ਨਹੀਂ ਗਿਆ ਲਗਾਇਆ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਜਿਨ੍ਹਾਂ ਚਾਰ ਮੁਲਾਜ਼ਮਾਂ ’ਤੇ ਗੰਭੀਰ ਸੱਟਾਂ ਮਾਰਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਰੋਕਣ ਦੇ ਇਲਜ਼ਾਮਾਂ ਸਮੇਤ ਹੋਰ ਧਾਰਾਵਾਂ ਵੀ ਲਗਾਈਆਂ ਗਈਆਂ ਹਨ ਦੇ ਚਲਦਿਆਂ ਚਾਰਜਸ਼ੀਟ ਵਿਚ ਕਤਲ ਦੀ ਕੋਸਿ਼ਸ਼ ਦਾ ਇਲਾਜਮ ਨਹੀਂ ਲਗਾਇਆ ਗਿਆ ਹੈ। ਦਾਖਲ ਕੀਤੀ ਗਈ ਚਾਰਜਸ਼ੀਟ ਅਨੁਸਾਰ ਇੰਸਪੈਕਟਰ ਰੌਨੀ ਸਿੰਘ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਬਣਾਇਆ ਗਿਆ ਹੈ।
ਪਟਿਆਲਾ ਪੁਲਸ ਨੇ ਕਿਸ ਕਿਸ ਵਿਰੁੱਧ ਕੀਤਾ ਸੀ ਕੇਸ ਦਰਜ
ਜਿ਼ਕਰਯੋਗ ਹੈ ਕਿ ਪਟਿਆਲਾ ਪੁਲਸ ਨੇ ਪਹਿਲਾਂ ਚਾਰ ਇੰਸਪੈਕਟਰਾਂ ਜਿਨ੍ਹਾਂ ਵਿੱਚ ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਹਰਜਿੰਦਰ ਢਿੱਲੋਂ ਸ਼ਾਮਲ ਹਨ, ਵਿਰੁੱਧ ਭਾਰਤੀ ਕਾਨੂੰਨ ਦੀਆਂ ਧਾਰਾਵਾਂ 109 (ਕਤਲ ਦੀ ਕੋਸਿ਼ਸ਼), 310, 155 (2), 117 (2) (ਦੋਵੇਂ ਸਵੈ-ਇੱਛਾ ਨਾਲ ਸੱਟ ਮਾਰਨ ਨਾਲ ਸਬੰਧਤ), 126 (2) (ਗੈਰ-ਕਾਨੂੰਨੀ ਰੋਕ ਟੋਕ) ਅਤੇ 351 (2) (ਅਪਰਾਧਿਕ ਧਮਕੀ) ਅਧੀਨ ਐੱਫ. ਆਈ. ਆਰ. ਦਰਜ ਕੀਤੀ ਸੀ । ਬਾਅਦ ਵਿੱਚ ਇੱਕ ਹੋਰ ਇੰਸਪੈਕਟਰ ਨੂੰ ਬੀ. ਐੱਨ. ਐੱਸ. ਦੀਆਂ ਧਾਰਾਵਾਂ 299 ਅਤੇ 191 ਅਧੀਨ ਨਾਮਜ਼ਦ ਕੀਤਾ ਗਿਆ।
ਕਦੋਂ ਵਾਪਰੀ ਸੀ ਇਹ ਘਟਨਾ
ਦੱਸਣਯੋਗ ਹੈ ਕਿ ਕਰਨਲ ਬਾਠ ਕੁੱਟਮਾਰ ਕਾਂਡ (Colonel Pushpinder Singh Bath) 13 ਅਤੇ 14 ਮਾਰਚ 2025 ਦੀ ਰਾਤ ਨੂੰ ਵਾਪਰੀ ਸੀ, ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦਾ ਬੇਟਾ ਪਟਿਆਲਾ ਵਿੱਚ ਸਰਕਾਰੀ ਰਾਜਿੰਦਰਾ ਹਸਪਤਾਲ ਨੇੜੇ ਸੜਕ ਕਿਨਾਰੇ ਇੱਕ ਖਾਣੇ ਵਾਲੀ ਥਾਂ ਤੇ ਸਨ । ਪਰਿਵਾਰ ਦਾ ਦਾਅਵਾ ਹੈ ਕਿ ਜਦੋਂ ਉਹ ਆਪਣੀ ਕਾਰ ਬਾਹਰ ਖੜ੍ਹੇ ਹੋ ਕੇ ਕੁੱਝ ਖਾ ਰਹੇ ਸਨ, ਤਾਂ ਸਾਦੇ ਕੱਪੜਿਆਂ ’ਚ ਪੁਲਸ ਮੁਲਾਜ਼ਮ ਉਨ੍ਹਾਂ ਕੋਲ ਆਏ ਅਤੇ ਕਰਨਲ ਨੂੰ ਆਪਣੀ ਗੱਡੀ ਹਟਾਉਣ ਲਈ ਕਿਹਾ ਤਾਂ ਜੋ ਉਹ ਆਪਣੀ ਗੱਡੀ ਪਾਰਕ ਕਰ ਸਕਣ । ਇਸ ਤੋਂ ਬਾਅਦ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਡੰਡਿਆਂ ਅਤੇ ਲਾਠੀਆਂ ਨਾਲ ਕਰਨਲ ਪੁਸ਼ਪਿੰਦਰ ਬਾਠ ਅਤੇ ਉਨ੍ਹਾਂ ਦੇ ਬੇਟੇ ਤੇ ਹਮਲਾ ਕੀਤਾ ਜਿਸ ਦੌਰਾਨ ਕਰਨਲ ਬਾਠ ਅਤੇ ਉਨ੍ਹਾਂ ਪੁੱਤਰ ਜ਼ਖਮੀ ਹੋ ਗਏ ।
Read More : ਸੀ. ਬੀ. ਆਈ. ਕਰੇਗੀ ਹੁਣ ਭਾਰਤੀ ਫੌਜ ਦੇ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ









