ਕੋਲਕਾਤਾ, 16 ਦਸੰਬਰ 2025 : ਆਲ ਇੰਡੀਆ ਰਿਜ਼ਰਵ ਬੈਂਕ ਕਰਮਚਾਰੀ ਐਸੋਸੀਏਸ਼ਨ (All India Reserve Bank Employees Association) (ਏ. ਆਈ. ਆਰ. ਬੀ. ਈ. ਏ.) ਨੇ ਦੇਸ਼ਭਰ `ਚ ਛੋਟੇ ਮੁੱਲ ਦੇ ਨੋਟਾਂ ਦੀ ਭਾਰੀ ਕਿੱਲਤ (Severe shortage of small denomination notes) `ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਰਮਚਾਰੀ ਐਸੋਸੀਏਸ਼ਨ ਅਨੁਸਾਰ 10, 20 ਅਤੇ 50 ਰੁਪਏ ਦੇ ਨੋਟਾਂ ਦੀ ਉਪਲੱਬਧਤਾ ਕਈ ਹਿੱਸਿਆਂ ਵਿਚ ਬੇਹਦ ਘਟ ਗਈ ਹੈ
ਕਰਮਚਾਰੀ ਐਸੋਸੀਏਸ਼ਨ ਅਨੁਸਾਰ 10, 20 ਅਤੇ 50 ਰੁਪਏ (10, 20 and 50 rupees) ਦੇ ਨੋਟਾਂ ਦੀ ਉਪਲੱਬਧਤਾ ਕਈ ਹਿੱਸਿਆਂ ਖਾਸ ਤੌਰ `ਤੇ ਕਸਬਿਆਂ ਅਤੇ ਦਿਹਾਤੀ ਖੇਤਰਾਂ `ਚ ਬੇਹੱਦ ਘੱਟ ਹੋ ਗਈ ਹੈ, ਜਦੋਂ ਕਿ 100, 200 ਅਤੇ 500 ਰੁਪਏ ਦੇ ਨੋਟ ਆਸਾਨੀ ਨਾਲ ਮਿਲ ਰਹੇ ਹਨ । ਏ. ਆਈ. ਆਰ. ਬੀ. ਈ. ਏ. ਨੇ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਟੀ. ਰਵੀ ਬੰਕਰ ਨੂੰ ਲਿਖੇ ਪੱਤਰ `ਚ ਦੱਸਿਆ ਕਿ ਏ. ਟੀ. ਐੱਮਜ਼ ਅਤੇ ਬੈਂਕ ਬ੍ਰਾਂਚਾਂ `ਚੋਂ ਅਕਸਰ ਸਿਰਫ ਉੱਚ ਮੁੱਲ ਦੇ ਨੋਟ ਹੀ ਜਾਰੀ ਹੋ ਰਹੇ ਹਨ । ਐਸੋਸੀਏਸ਼ਨ ਨੇ ਕਿਹਾ ਕਿ ਛੋਟੇ ਮੁੱਲ ਦੇ ਨੋਟਾਂ ਦੀ ਘਾਟ ਨਾਲ ਸਥਾਨਕ ਟਰਾਂਸਪੋਰਟ, ਕਰਿਆਨੇ ਦੀ ਖਰੀਦ ਅਤੇ ਹੋਰ ਰੋਜ਼ਾਨਾ ਜ਼ਰੂਰਤਾਂ ਲਈ ਨਕਦ ਲੈਣ-ਦੇਣ ਔਖਾ ਹੋ ਗਿਆ ਹੈ ।
ਡਿਜੀਟਲ ਭੁਗਤਾਨ ਦੀ ਵਧਦੀ ਵਰਤੋਂ ਦੇ ਬਾਵਜੂਦ ਵੱਡੀ ਆਬਾਦੀ ਹੁਣ ਵੀ-ਨਕਦੀ `ਤੇ ਨਿਰਭਰ ਹੈ
ਡਿਜੀਟਲ ਭੁਗਤਾਨ (Digital Payment) ਦੀ ਵਧਦੀ ਵਰਤੋਂ ਦੇ ਬਾਵਜੂਦ ਵੱਡੀ ਆਬਾਦੀ ਹੁਣ ਵੀ-ਨਕਦੀ `ਤੇ ਨਿਰਭਰ ਹੈ । ਏ. ਆਈ. ਆਰ. ਬੀ. ਈ. ਏ. ਨੇ ਕੇਂਦਰੀ ਬੈਂਕ ਨੂੰ ਤੁਰੰਤ ਦਖਲ ਦੀ ਮੰਗ ਕਰਦੇ ਹੋਏ ਕਮਰਸ਼ੀਅਲ ਬੈਂਕਾਂ* ਅਤੇ ਆਰ. ਬੀ. ਆਈ. ਕਾਊਂਟਰਾਂ ਰਾਹੀਂ ਛੋਟੇ ਮੁੱਲ ਦੇ ਨੋਟਾਂ ਦੀ ਲੋੜੀਂਦੀ ਵੰਡ ਯਕੀਨੀ ਕਰਨ ਅਤੇ ਸਿੱਕਿਆਂ ਦੇ ਸੰਚਲਨ ਨੂੰ ਉਤਸ਼ਾਹਿਤ ਕਰਨ ਲਈ `ਕੁਆਇਨ ਮੇਲਾ` ਮੁੜ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ ।
Read more : ਆਰ. ਬੀ. ਆਈ. ਨੇ ਬੈਂਕਾਂ ਲਈ ਨਵੇਂ ਨਿਯਮ ਕੀਤੇ ਜਾਰੀ









