ਆਪ ਦੇ 2 ਮੰਤਰੀਆਂ ਖਿਲਾਫ ਸਾਈਬਰ ਕਰਾਈਮ ਥਾਣੇ ਵਿਚ ਕੇਸ ਦਰਜ : ਸੂਤਰ

0
10
FIR

ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ੍ ਦੇ ਸੈਕਟਰ-3 ਦੇ ਥਾਣੇ ਵਿਚ ਸਾਈਬਰ ਕਰਾਈਮ ਤਹਿਤ ਪੰਜਾਬ ਦੇ ਦੋ ਮੰਤਰੀਆਂ ਵਿਰੁੱਧ ਕੇਸ ਦਰਜ ਹੋਣ ਦੀਆਂ ਸੂਚਨਾਵਾਂ ਦਾ ਭਰੋਸੇਯੋਗ ਸੂਤਰਾਂ ਤੋ਼ ਪਤਾ ਲੱਗਿਆ ਹੈ।

ਸੂਤਰਾਂ ਮੁਤਾਬਕ ਕਿਸ ਕਿਸ ਤੇ ਹੋਇਆ ਹੈ ਕੇਸ ਦਰਜ

ਸੂਤਰਾਂ ਮੁਤਾਬਕ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ (Cabinet Ministers) ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖਿ਼ਲਾਫ਼ ਐਫ. ਆਈ. ਆਰ. ਦਰਜ ਕਰਵਾਈ ਗਈ ਹੈ।

ਕਿਸ ਨੇ ਕਰਵਾਇਆ ਹੈ ਕੇਸ ਦਰਜ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਵਲੋਂ ਇਹ ਕੇਸ ਦਰਜ ਕਰਵਾਇਆ ਗਿਆ ਹੈ। ਜਿਸ ਵਿਚ ਇਹ ਦੋਸ਼ ਲਗਾਇਆ ਕਿ ਉਪਰੋਕਤ ਨੇਤਾਵਾਂ ਨੇ ਮਜੀਠੀਆ ਮਾਮਲੇ ਵਿਚ ਪਾਈ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਅੱਜ ਪੰਜਾਬ ਵਿਧਾਨ ਸਭਾ ਸ਼ੈਸ਼ਨ ਵਿਚ ਵੀ ਜ਼ੋਰਦਾਰ ਢੰਗ ਨਾਲ ਗੂੰਜਿਆ ਅਤੇ ਅਮਨ ਅਰੋੜਾ ਨੇ ਕਿਹਾ ਕਿ ਇਹੋ ਜਿਹੇ ਜਿੰਨੇ ਮਰਜ਼ੀ ਕੇਸ ਦਰਜ ਕਰਵਾਓ ਅਸੀਂ ਡਰਦੇ ਨਹੀਂ।ਉਨ੍ਹਾਂ ਕਿਹਾ ਇਹ ਪਰਚਾ ਦੀ ਮਿਲੀਭੁਗਤ ਨਾਲ ਕਰਵਾਇਆ ਗਿਆ ਹੈ ।

Read More : ਵਿਧਾਨ ਸਭਾ ਸਪੀਕਰ ਤੇ ਕੈਬਨਿਟ ਮੰਤਰੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ 

LEAVE A REPLY

Please enter your comment!
Please enter your name here