ਹਰਦੋਈ, 27 ਨਵੰਬਰ 2025 : ਉੱਤਰ ਪ੍ਰਦੇਸ਼ ਦੇ ਹਰਦੋਈ (Hardoi) ਵਿਚ ਇਕ ਵਿਅਕਤੀ ਨੂੰ ਗੂਗਲ ਮੈਪ (Google Maps) `ਤੇ ਭਰੋਸਾ ਕਰਨਾ ਬਹੁਤ ਮਹਿੰਗਾ ਪਿਆ । ਚਿੱਕੜ `ਚ ਫਸਣ ਕਾਰਨ ਉਸ ਦੀ ਕਾਰ ਨੂੰ ਭਿਆਨਕ ਅੱਗ (Car catches fire) ਲੱਗ ਗਈ ਤੇ ਉਹ ਕੁਝ ਮਿੰਟਾਂ `ਚ ਹੀ ਸੜ ਕੇ ਸੁਆਹ ਹੋ ਗਈ । ਲਗਭਗ 2 ਲੱਖ ਰੁਪਏ ਨਕਦ, ਇਕ ਲੈਪਟਾਪ ਤੇ ਦੋ ਮੋਬਾਈਲ ਫੋਨ ਵੀ ਸੜ ਗਏ । ਡਰਾਈਵਰ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾਅ ਲਈ ।
ਪਰਿਵਾਰ ਆਇਆ ਸੀ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਹਰਦੋਈ
ਘਰ ਇਕ ਵਿਆਹ ਸਮਾਰੋਹ `ਚ ਸ਼ਾਮਲ ਹੋਣ ਲਈ ਹਰਦੋਈ ਆਇਆ ਸੀ । ਦਿੱਲੀ ਵਾਪਸ ਆਉਂਦੇ ਸਮੇਂ ਉਸ ਨੇ ਗੂਗਲ ਮੈਪ ਦੀ ਵਰਤੋਂ ਕਰਦੇ ਹੋਏ ਪਿਹਾਨੀ ਚੁੰਗੀ ਨੇੜੇ। ਤੰਗ ਗਲੀਆਂ `ਚ ਮੁੜਨ ਦੀ ਕੋਸ਼ਿਸ਼ ਕੀਤੀ । ਤੰਗ ਤੇ ਟੇਢੀਆਂ-ਮੇਢੀਆਂ ਗਲੀਆਂ ਵਿਚੋਂ ਲੰਘਣ ਦੌਰਾਨ ਕਾਰ ਇਕ ਛੱਪੜ ਨੇੜੇ ਚਿੱਕੜ (Mud near the pond) ਵਿਚ ਫਸ ਗਈ । ਕਾਰ ਨੂੰ ਕੱਢਣ-ਦੀਆਂ ਕੋਸਿ਼ਸ਼ਾਂ ਦੌਰਾਨ ਇੰਜਣ ਗਰਮ ਹੋ ਗਿਆ ਤੇ ਮਿੰਟਾਂ ਵਿਚ ਹੀ ਕਾਰ ਦੇ ਅਗਲੇ ਹਿੱਸੇ `ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ । ਅੱਗ ਤੇਜ਼ੀ ਨਾਲ ਫੈਲ ਗਈ । ਸੂਚਨਾ ` ਮਿਲਦਿਆਂ ਹੀ ਫਾਇਰ ਵਿਭਾਗ (Fire Department) ਦੀ ਟੀਮ ਤੇ ਸਥਾਨਕ ਲੋਕ ਮੌਕੇ ਤੇ ਪਹੁੰਚੇ ਤੇ ਅੱਗ ਹੈ ’ਤੇ ਕਾਬੂ ਪਾਇਆ ।
Read More : ਪੰਜਾਬ ਦੇ ਜੇਲ੍ਹ ਵਿਭਾਗ ‘ਚ 500 ਨਵੀਆਂ ਭਰਤੀਆਂ ਨੂੰ ਪ੍ਰਵਾਨਗੀ









