Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 17-9-2024
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਵਾਣੀ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ। ਅਗਲੇ ਚਾਰ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ….ਹੋਰ ਪੜ੍ਹੋ
ਅਰਵਿੰਦ ਕੇਜਰੀਵਾਲ 17 ਸਤੰਬਰ ਨੂੰ LG ਨਾਲ ਕਰਨਗੇ ਮੁਲਾਕਾਤ, CM ਅਹੁਦੇ ਤੋਂ ਦੇਣਗੇ ਅਸਤੀਫ਼ਾ
ਦਿੱਲੀ ਦੇ ਉਪ ਰਾਜਪਾਲ (ਐਲਜੀ) ਵਿਨੈ ਸਕਸੈਨਾ ਨੇ ਮੰਗਲਵਾਰ ਸ਼ਾਮ 4:30 ਵਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਹੈ। ਇਸ ਸਮੇਂ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਨਵਾਂ ਨਾਂ ਸੌਂਪਣਗੇ….ਹੋਰ ਪੜ੍ਹੋ
ਇੰਗਲੈਂਡ-ਆਸਟ੍ਰੇਲੀਆ ਵਿਚਕਾਰ ਹੋਣ ਵਾਲਾ ਤੀਜਾ ਟੀ-20 ਮੈਚ ਹੋਇਆ ਰੱਦ
ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮਾਨਚੈਸਟਰ ਵਿੱਚ ਐਤਵਾਰ ਰਾਤ ਨੂੰ ਬਾਰਿਸ਼ ਜਾਰੀ ਰਹੀ….ਹੋਰ ਪੜ੍ਹੋ
ਤਾਰਕ ਮਹਿਤਾ ਦੀ ਇਸ ਅਭਿਨੇਤਰੀ ‘ਤੇ ਮੇਕਰਸ ਕਰਨਗੇ ਕਾਨੂੰਨੀ ਕਾਰਵਾਈ!
ਮਸ਼ਹੂਰ ਟੈਲੀਵਿਜ਼ਨ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਲੰਬੇ ਸਮੇਂ ਤੋਂ ਵਿਵਾਦਾਂ ‘ਚ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ‘ਚ ਸ਼ੋਅ ਦੇ ਕਲਾਕਾਰਾਂ ਨੇ ਨਿਰਮਾਤਾ ਅਸਿਤ ਮੋਦੀ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ੋਅ ਛੱਡ ਦਿੱਤਾ…ਹੋਰ ਪੜ੍ਹੋ









