ਨਵੀਂ ਦਿੱਲੀ, 24 ਨਵੰਬਰ 2025 : ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਨੇ ਕਿਹਾ ਕਿ ਅੱਜ ਭਾਵੇਂ ਸਿੰਧ ਭਾਰਤ ਦਾ ਹਿੱਸਾ ਨਹੀਂ ਹੈ ਪਰ ਸਰਹੱਦਾਂ ਕਦੇ ਵੀ ਬਦਲ ਸਕਦੀਆਂ ਹਨ ਅਤੇ ਹੋ ਸਕਦਾ ਹੈ ਕਿ ਸਿੰਧ ਫਿਰ ਭਾਰਤ `ਚ ਪਰਤ ਆਏ । ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਿੰਧ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਨੂੰ ਯਾਦ ਕੀਤਾ ।
ਭਾਰਤ ਦੇ ਹਿੰਦੂਆਂ ਲਈ ਸਿੰਧੂ ਨਦੀ ਹਮੇਸ਼ਾ ਪਵਿੱਤਰ ਰਹੀ ਹੈ
ਰਾਜਨਾਥ ਸਿੰਘ ਨੇ ਕਿਹਾ ਕਿ ਐੱਲ. ਕੇ. ਅਡਵਾਨੀ ਨੇ ਆਪਣੀ ਕਿਤਾਬ `ਚ ਲਿਖਿਆ ਹੈ ਕਿ ਉਨ੍ਹਾਂ ਦੀ ਪੀੜ੍ਹੀ ਦੇ ਸਿੱਧੀ ਅੱਜ ਵੀ ਸਿੰਧ (Sindh) ਦੇ ਭਾਰਤ ਤੋਂ ਵੱਖ ਹੋਣ ਨੂੰ ਸਵੀਕਾਰ ਨਹੀਂ ਕਰ ਸਕੇ ਹਨ । ਉਨ੍ਹਾਂ ਦੱਸਿਆ ਕਿ ਭਾਰਤ ਦੇ ਹਿੰਦੂਆਂ (Hindus of India) ਲਈ ਸਿੰਧੂ ਨਦੀ ਹਮੇਸ਼ਾ ਪਵਿੱਤਰ ਰਹੀ ਹੈ ਅਤੇ ਸਿੰਧ ਦੇ ਕਈ ਮੁਸਲਮਾਨ ਵੀ ਇਸ ਦੀ ਪਵਿੱਤਰਤਾ ਨੂੰ ਆਬ-ਏ-ਜਮਜਮ ਜਿੰਨਾ ਪਵਿੱਤਰ ਮੰਨਦੇ ਸਨ । ਦੱਸਣਯੋਗ ਹੈ ਕਿ ਸਿੰਧ ਖੇਤਰ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਚਲਾ ਗਿਆ ਸੀ, ਉੱਥੇ ਰਹਿਣ ਵਾਲੇ ਜ਼ਿਆਦਾਤਰ ਸਿੰਧੀ ਹਿੰਦੂ ਭਾਰਤ ਆ ਗਏ । ਉਨ੍ਹਾਂ ਆਖਿਆ ਕਿ ਭਾਰਤ ਅਤੇ ਸਿੰਧ ਵਿਚਾਲੇ ਡੂੰਘੇ ਸੱਭਿਆਚਾਰਕ ਸਬੰਧ ਹਨ ।
ਅੱਜ ਸਿੰਧ ਦੀ ਜ਼ਮੀਨ ਭਾਰਤ ਦਾ ਹਿੱਸਾ ਭਾਵੇਂ ਨਾ ਹੋਵੇ ਪਰ ਸੱਭਿਅਤਾ ਦੇ ਹਿਸਾਬ ਨਾਲ ਸਿੰਧ ਹਮੇਸ਼ਾ ਭਾਰਤ ਦਾ ਹਿੱਸਾ ਰਹੇਗਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਸਿੰਧ ਦੀ ਜ਼ਮੀਨ ਭਾਰਤ ਦਾ ਹਿੱਸਾ ਭਾਵੇਂ ਨਾ ਹੋਵੇ ਪਰ ਸੱਭਿਅਤਾ ਦੇ ਹਿਸਾਬ ਨਾਲ ਸਿੰਧ ਹਮੇਸ਼ਾ ਭਾਰਤ ਦਾ ਹਿੱਸਾ ਰਹੇਗਾ ਅਤੇ ਜਿੱਥੋਂ ਤੱਕ ਜ਼ਮੀਨ ਦੀ ਗੱਲ ਹੈ, ਕਦੋਂ ਸਰਹੱਦਾਂ ਬਦਲ ਜਾਣ, ਕੌਣ ਜਾਣਦਾ ਹੈ, ਕੱਲ ਨੂੰ ਸਿੰਧ ਫਿਰ ਤੋਂ ਭਾਰਤ `ਚ ਵਾਪਸ ਆ ਜਾਵੇ । ਰਾਜਨਾਥ ਸਿੰਘ ਨੇ ਇਹ ਗੱਲਾਂ ਐਤਵਾਰ ਨੂੰ ਦਿੱਲੀ `ਚ ਸਿੰਧੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਹੀਆਂ । ਉਨ੍ਹਾਂ ਨੈ ਲਾਲ ਕ੍ਰਿਸ਼ਨ ਅਡਵਾਨੀ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ (ਅਡਵਾਨੀ ਨੇ) ਆਪਣੀ ਇਕ ਕਿਤਾਬ ਵਿਚ ਲਿਖਿਆ ਸੀ ਕਿ ਸਿੰਧੀ ਹਿੰਦੂ, ਖਾਸ ਕਰ ਕੇ ਉਨ੍ਹਾਂ ਦੀ ਪੀੜ੍ਹੀ ਦੇ ਲੋਕ ਅਜੇ ਵੀ ਸਿੰਧ ਨੂੰ ਭਾਰਤ ਤੋਂ ਵੱਖ ਨਹੀਂ ਮੰਨਦੇ ਹਨ।
1947 ਵਿਚ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਸਿੰਧ ਸੂਬਾ ਚਲਿਆ ਗਿਆ ਸੀ ਪਾਕਿਸਤਾਨ ਵਿਚ
ਦਰਅਸਲ 1947 `ਚ ਭਾਰਤ-ਪਾਕਿਸਤਾਨ ਵੰਡ (India-Pakistan Partition) ਤੋਂ ਬਾਅਦ ਸਿੰਧ ਸੂਬਾ ਪਾਕਿਸਤਾਨ `ਚ ਚਲਾ ਗਿਆ । ਇਹ ਪਾਕਿਸਤਾਨ ਦਾ ਤੀਜਾ ਸਭ ਤੋਂ ਵੱਡਾ ਸੂਬਾ ਹੈ, ਜਿਸ ਦੀ ਰਾਜਧਾਨੀ ਕਰਾਚੀ ਹੈ। ਰੱਖਿਆ ਮੰਤਰੀ ਨੇ ਮੋਰੱਕੋ `ਚ ਭਾਰਤੀ ਭਾਈਚਾਰੇ ਨਾਲ ਗੱਲਬਾਤ `ਚ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀ. ਓ. ਕੇ.) ਭਾਰਤ ਨੂੰ ਬਿਨਾਂ ਕਿਸੇ ਹਮਲਾਵਰ ਕਦਮ ਦੇ ਮਿਲ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਪੀ. ਓ. ਕੇ. `ਚ ਲੋਕ ਖੁਦ ਆਵਾਜ਼ਾਂ ਉਠਾਉਣ ਲੱਗੇ ਹਨ ਅਤੇ ਆਜ਼ਾਦੀ ਦੀ ਮੰਗ ਕਰ ਰਹੇ ਹਨ । ਆਪ੍ਰੇਸ਼ਨ ਸਿੰਧੂਰ (Operation Sindhur) ਦੌਰਾਨ ਕੁਝ ਮਾਹਿਰਾਂ ਨੇ ਕਿਹਾ ਸੀ ਕਿ ਭਾਰਤ ਨੂੰ ਅੱਗੇ ਵਧ ਕੇ ਪੀ. ਓ. ਕੇ. ਦਾ ਹਿੱਸਾ ਵਾਪਸ ਲੈਣਾ ਚਾਹੀਦਾ ਹੈ । ਇਸ ਸੰਦਰਭ `ਚ ਰਾਜਨਾਥ ਸਿੰਘ ਨੇ ਕਿਹਾ ਕਿ ਹਾਲਾਤ ਖੁਦ ਇਸ ਦਿਸ਼ਾ `ਚ ਬਦਲ ਰਹੇ ਹਨ ।
Read More : ਰਾਜਨਾਥ ਸਿੰਘ SCO ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾਣਗੇ ਚੀਨ; 7 ਸਾਲਾਂ ਬਾਅਦ ਕਿਸੇ ਭਾਰਤੀ ਮੰਤਰੀ ਦਾ ਦੌਰਾ









