ਬਿਹਾਰ ਵਿਚ ਨਵੀਆਂ `ਸੈਟੇਲਾਈਟ ਟਾਊਨਸਿ਼ਪ` ਵਿਕਸਤ ਕਰਨ ਦਾ ਹੋਇਆ ਐੈਲਾਨ

0
7
satellite townships

ਪਟਨਾ, 26 ਨਵੰਬਰ 2025 : ਬਿਹਾਰ (Bihar) `ਚ ਸ਼ਹਿਰੀ ਵਿਕਾਸ ਨੂੰ ਲੈ ਕੇ ਸੂਬਾ ਸਰਕਾਰ ਨੇ ਇਤਿਹਾਸਕ ਪਹਿਲ ਦੀ ਸ਼ੁਰੂਆਤ ਕੀਤੀ ਹੈ । ਸ਼ਹਿਰੀ ਵਿਕਾਸ ਤੇ ਰਿਹਾਇਸ਼ ਮੰਤਰੀ (Minister of Urban Development and Housing) ਨਿਤਿਨ ਨਵੀਨ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਬਿਹਾਰ ਨੂੰ ਕੌਮੀ ਸ਼ਹਿਰੀ ਮਾਪਦੰਡਾਂ ਦੇ ਪੱਧਰ ਤਕ ਲਿਜਾਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਰਾਜਧਾਨੀ ਪਟਨਾ ਦੇ ਪਾਟਲੀਪੁੱਤਰ ਤੇ ਕੰਕੜਬਾਗ ਮਾਡਲ ਦੀ ਤਰਜ਼ `ਤੇ ਹੁਣ 40 ਸਾਲ ਬਾਅਦ ਪਹਿਲੀ ਵਾਰ ਸੂਬੇ ਵਿਚ 11 ਨਵੀਆਂ `ਸੈਟੇਲਾਈਟ ਟਾਊਨਸ਼ਿਪਸ` (11 new `satellite townships`) ਵਿਕਸਤ ਕੀਤੀਆਂ ਜਾਣਗੀਆਂ ।

ਨਵੀਆਂ ਟਾਊਨਸਿ਼ਪ ਵਿਚ ਕੀਤਾ ਗਿਆ ਹੈ 9 ਡਵੀਜ਼ਨਲ ਹੈਡ ਕੁਆਰਟਰਾਂ ਦੇ ਨਾਲ ਸੋਨਪੁਰ ਤੇ ਸੀਤਾਮੜ੍ਹੀ ਨੂੰ ਵੀ ਸ਼ਾਮਲ

ਨਵੀਨ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਟਾਊਨਸ਼ਿਪ `ਚ 9 ਡਵੀਜ਼ਨਲ ਹੈੱਡਕੁਆਰਟਰਾਂ ਦੇ ਨਾਲ ਸੋਨਪੁਰ ਤੇ ਸੀਤਾਮੜ੍ਹੀ (ਸੀਤਾਪੁਰਮ) ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਵਧਦੀ ਆਬਾਦੀ, ਅਸੰਗਠਿਤ ਸ਼ਹਿਰੀ ਵਿਸਤਾਰ ਅਤੇ ਬੁਨਿਆਦੀ ਸਹੂਲਤਾਂ (Basic facilities) `ਤੇ ਵਧਦੇ ਦਬਾਅ ਨੂੰ ਵੇਖਦੇ ਹੋਏ ਇਹ ਫੈਸਲਾ ਲੈਣਾ ਸਮੇਂ ਦੀ ਲੋੜ ਹੈ । ਪਟਨਾ ਸਥਿਤ ਡਵੀਜ਼ਨਲ ਹੈੱਡਕੁਆਰਟਰ ਵਿਚ ਆਯੋਜਿਤ ਵਿਸਤ੍ਰਿਤ ਸਮੀਖਿਆ ਬੈਠਕ (Review meeting) ਵਿਚ ਪ੍ਰਾਜੈਕਟ ਦੀ ਕਾਰਜ ਯੋਜਨਾ ਅਤੇ ਇੰਪਲੀਮੈਂਟੇਸ਼ਨ ਮਾਡਲ `ਤੇ ਵਿਸਤਾਰ ਨਾਲ ਚਰਚਾ ਕੀਤੀ ਗਈ । ਮੰਤਰੀ ਨਿਤਿਨ ਨਵੀਨ ਨੇ ਮੁੱਖ ਮੰਤਰੀ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪਹਿਲ ਨਾਲ ਬਿਹਾਰ ਦੇ ਭਵਿੱਖ ਦੀ ਦਿਸ਼ਾ ਤੈਅ ਹੋਵੇਗੀ ।

Read More : ਬਿਹਾਰ ਕੈਬਨਿਟ ਨੇ ਕੀਤਾ ਇਕ ਕਰੋੜ ਨੌਕਰੀਆਂ ਦੇਣ ਦਾ ਫ਼ੈਸਲਾ

LEAVE A REPLY

Please enter your comment!
Please enter your name here