
ਅਪ੍ਰੈਲ ਮਹੀਨਾ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ। ਇਸ ਮਹੀਨੇ, ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਬੈਂਕ ਕੁੱਲ 16 ਦਿਨ ਬੰਦ ਰਹਿਣਗੇ। 4 ਐਤਵਾਰ ਅਤੇ ਦੂਜੇ-ਚੌਥੇ ਸ਼ਨੀਵਾਰ ਤੋਂ ਇਲਾਵਾ, ਵੱਖ-ਵੱਖ ਥਾਵਾਂ ‘ਤੇ ਬੈਂਕ 10 ਦਿਨ ਬੰਦ ਰਹਿਣਗੇ। ਅਗਲੇ ਮਹੀਨੇ, ਡਾ. ਭੀਮ ਰਾਓ ਅੰਬੇਡਕਰ ਦੀ ਜਨਮ ਵਰ੍ਹੇਗੰਢ 14 ਅਪ੍ਰੈਲ ਨੂੰ ਹੈ ਅਤੇ ਗੁੱਡ ਫਰਾਈਡੇ 18 ਅਪ੍ਰੈਲ ਨੂੰ ਹੈ।
ਲੁਧਿਆਣਾ: ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਅਜਿਹੀ ਸਥਿਤੀ ਵਿੱਚ, ਜੇਕਰ ਅਗਲੇ ਮਹੀਨੇ ਤੁਹਾਡਾ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ, ਤਾਂ ਤੁਸੀਂ ਇਨ੍ਹਾਂ ਛੁੱਟੀਆਂ ਨੂੰ ਛੱਡ ਕੇ ਬੈਂਕ ਜਾ ਸਕਦੇ ਹੋ।
ਔਨਲਾਈਨ ਬੈਂਕਿੰਗ ਰਾਹੀਂ ਪੂਰਾ ਕਰ ਸਕਦੇ ਹੋ ਕੰਮ
ਤੁਸੀਂ ਆਪਣਾ ਕੰਮ ਔਨਲਾਈਨ ਬੈਂਕਿੰਗ ਰਾਹੀਂ ਪੂਰਾ ਕਰ ਸਕਦੇ ਹੋ। ਬੈਂਕਾਂ ਬੰਦ ਹੋਣ ਦੇ ਬਾਵਜੂਦ, ਤੁਸੀਂ ਔਨਲਾਈਨ ਬੈਂਕਿੰਗ ਅਤੇ ਏਟੀਐਮ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਜਾਂ ਹੋਰ ਕੰਮ ਕਰ ਸਕਦੇ ਹੋ। ਇਹ ਸਹੂਲਤਾਂ ਬੈਂਕ ਛੁੱਟੀਆਂ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ।