ਵਿਆਨਾ, 13 ਦਸੰਬਰ 2025 : ਮੱਧ ਯੂਰਪ `ਚ ਸਥਿਤ ਆਸਟਰੀਆ (Austria) `ਚ ਹਾਲ ਹੀ ਵਿਚ ਹਿਜਾਬ `ਤੇ ਪਾਬੰਦੀ (Ban on hijab) ਲਾਉਣ ਵਾਲੇ ਬਿੱਲ ਨੂੰ ਮਨਜ਼ੂਰੀ (Bill approved) ਮਿਲ ਗਈ ਹੈ । ਆਸਟਰੀਆਈ ਸੰਸਦ ਮੈਂਬਰਾਂ ਨੇ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਸਕੂਲਾਂ `ਚ ਹੈਡਸਕਾਰਫ `ਤੇ ਬੈਨ ਲਾਉਣ ਵਾਲੇ ਕਾਨੂੰਨ ਦੇ ਪੱਖ `ਚ ਭਾਰੀ ਬਹੁਮਤ ਨਾਲ ਸਮਰਥਨ ਦਿੱਤਾ ਹੈ ।
ਸਰਕਾਰ ਨੇ ਦਿੱਤੀ ਹੈ ਦਲੀਲ ਕਿ ਇਸਦਾ ਮਕਸਦ ਲੜਕੀਆਂ ਨੂੰ ਸੋਸ਼ਣ ਤੋਂ ਬਚਾਉਣਾ ਹੈ
ਇਸ ਤੋਂ ਪਹਿਲਾਂ ਆਸਟਰੀਆ ਦੀ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ `ਚ ਇਸ ਬੈਨ ਦਾ ਪ੍ਰਸਤਾਵ ਦਿੱਤਾ ਸੀ । ਸਰਕਾਰ ਨੇ ਦਲੀਲ ਦਿੱਤੀ ਹੈ ਕਿ ਇਸਦਾ ਮਕਸਦ ਲੜਕੀਆਂ ਨੂੰ ਸ਼ੋਸ਼ਣ ਤੋਂ ਬਚਾਉਣਾ (Protecting girls from exploitation) ਹੈ । ਸਰਕਾਰ ਨੇ ਦੱਸਿਆ ਕਿ ਨਵੇਂ ਨਿਯਮ ਸਤੰਬਰ `ਚ ਨਵੇਂ ਸਾਲਾਨਾ ਸੈਸ਼ਨ ਦੀ ਸ਼ੁਰੂਆਤ ਨਾਲ ਪੂਰੀ ਤਰ੍ਹਾਂ ਨਾਲ ਲਾਗੂ ਹੋ ਜਾਣਗੇ । ਇਸ ਤੋਂ ਬਾਅਦ ਕੁਝ ਸਮੇਂ ਤੱਕ ਅਧਿਆਪਕਾਂ, ਮਾਤਾ-ਪਿਤਾ ਅਤੇ ਬੱਚੀਆਂ ਨੂੰ ਨਵੇਂ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ ।
ਇਸ ਦੌਰਾਨ ਨਿਯਮ ਤੋੜਨ `ਤੇ ਕੋਈ ਜੁਰਮਾਨਾ ਨਹੀਂ ਲੱਗੇਗਾ
ਨਿਯਮ ਤੋੜਨ `ਤੇ ਕੋਈ ਜੁਰਮਾਨਾ ਨਹੀਂ ਲੱਗੇਗਾ । ਹਾਲਾਂਕਿ ਵਾਰ-ਵਾਰ ਨਿਯਮਾਂ ਦੀ ਪਾਲਣਾ ਨਾ ਕਰਨ `ਤੇ ਮਾਤਾ-ਪਿਤਾ ਨੂੰ 150 ਤੋਂ 800 ਯੂਰੋ ਭਾਵ ਕਰੀਬ 175-930 ਡਾਲਰ ਤੱਕ ਦਾ ਜੁਰਮਾਨਾ ਦੇਣਾ ਹੋਵੇਗਾ । ਸਰਕਾਰ ਨੇ ਕਿਹਾ ਹੈ ਕਿ ਇਸ ਨਵੇਂ ਕਾਨੂੰਨ ਨਾਲ ਲੱਗਭਗ 12 ਹਜ਼ਾਰ ਲੜਕੀਆਂ ਪ੍ਰਭਾਵਿਤ ਹੋਣਗੀਆਂ ।
Read more : ਕਰਨਾਟਕ ਦੇ ਕਾਲਜ ਵਿਚ ਹਿਜਾਬ ਤੇ ਭਗਵਾ ਸ਼ਾਲ ਨੂੰ ਲੈ ਕੇ ਮੁੜ ਵਿਵਾਦ









