ਵਾਟਿਕਾ ਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ

0
18
enforcement directorate

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਘਰ ਖਰੀਦਦਾਰਾਂ ਨਾਲ ਧੋਖਾਦੇਹੀ ਦੇ ਸਬੰਧ ਵਿਚ ਗੁਰੂਗ੍ਰਾਮ ਸਥਿਤ ਰਾਮਪ੍ਰਸਥ ਸਮੂਹ ਵਿਰੁੱਧ ਦਰਜ ਮਨੀ ਲਾਂਡਰਿੰਗ (Money laundering) ਜਾਂਚ ਦੇ ਹਿੱਸੇ ਵਜੋਂ ਵਾਟਿਕਾ ਅਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ (Seizure of assets) ਕੀਤੀਆਂ ਹਨ । ਕੇਂਦਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਇਕ ਅਸਥਾਈ ਹੁਕਮ ਜਾਰੀ ਕੀਤਾ ਸੀ ।

ਮਾਮਲਾ ਹੈ ਘਰਾਂ ਨੂੰ ਖਰੀਦਣ ਵਾਲਿਆਂ ਨਾਲ ਧੋਖਾਦੇਹੀ ਦਾ

ਜਾਂਚ ਰਾਮਪ੍ਰਸਥ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ (Ramprastha Promoters & Developers Private Limited) (ਆਰ. ਪੀ. ਡੀ. ਪੀ. ਐੱਲ.) ਅਤੇ ਇਸ ਨਾਲ ਸਬੰਧਤ ਸੰਸਥਾਵਾਂ ਨਾਲ ਸਬੰਧਤ ਹੈ। ਮਨੀ ਲਾਂਡਰਿੰਗ ਦਾ ਮਾਮਲਾ ਦਿੱਲੀ ਅਤੇ ਹਰਿਆਣਾ ਪੁਲਸ ਦੀਆਂ ਆਰਥਿਕ ਅਪਰਾਧ ਸ਼ਾਖਾਵਾਂ ਵੱਲੋਂ ਦਰਜ ਕੀਤੀਆਂ ਗਈਆਂ ਕਈ ਐੱਫ. ਆਈ. ਆਰਜ਼ ਨਾਲ ਸਬੰਧਤ ਹੈ । ਘਰ ਖਰੀਦਦਾਰਾਂ ਤੋਂ ਮਿਲੀਆਂ ਸਿ਼ਕਾਇਤਾਂ ਦੇ ਆਧਾਰ `ਤੇ ਦਰਜ ਕੀਤੀਆਂ ਗਈਆਂ ਸਨ । ਸਿ਼ਕਾਇਤਕਰਤਾਵਾਂ ਨੇ ਕਿਹਾ ਸੀ ਕਿ ਰਾਮਪ੍ਰਸਥ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ (ਆਰ. ਪੀ. ਡੀ. ਪੀ. ਐੱਲ.) ਅਤੇ ਅਰਵਿੰਦ ਵਾਲੀਆ, ਬਲਵੰਤ ਚੌਧਰੀ ਅਤੇ ਸੰਦੀਪ ਯਾਦਵ ਸਮੇਤ ਇਸਦੇ ਪ੍ਰਮੋਟਰਾਂ ਨੇ ਤੈਅ ਵਾਅਦੇ ਮੁਤਾਬਕ ਫਲੈਟ ਅਤੇ ਪਲਾਟਾਂ `ਤੇ ਕਬਜ਼ਾ ਨਹੀਂ ਦਿੱਤਾ ।

Read More : ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ

LEAVE A REPLY

Please enter your comment!
Please enter your name here