ਮਾਲਦਾ, 4 ਦਸੰਬਰ 2025 : ਪੱਛਮੀ ਬੰਗਾਲ ਦੀ ਮੁੱਖ ਮੰਤਰੀ (Chief Minister of West Bengal) ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੂਬੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (Special intensive revision of voter lists) (ਐੱਸ. ਆਈ. ਆਰ) ਨੂੰ ਲਾਗੂ ਕਰਨ ਦੇ ਕਦਮ ਪਿੱਛੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ ।
ਮਮਤਾ ਨੇ ਐਸ. ਆਈ. ਆਰ. ਨੂੰ ਦੱਸਿਆ ਵੋਟਰਾਂ ਨੂੰ ਪ੍ਰੇਸ਼ਾਨ ਕਰਨ ਦੇ ਇਰਾਦੇ ਨਾਲ ਸਿਆਸੀ ਪੱਖੋ ਪ੍ਰੇਰਿਤ ਅਭਿਆਸ
ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਐੱਸ. ਆਈ. ਆਰ. ਨੂੰ ਵੋਟਰਾਂ ਨੂੰ ਪ੍ਰੇਸ਼ਾਨ ਕਰਨ ਦੇ ਇਰਾਦੇ ਨਾਲ ਸਿਆਸੀ ਪੱਖੋਂ ਪ੍ਰੇਰਿਤ ਅਭਿਆਸ ਦੱਸਿਆ । ਉਨ੍ਹਾਂ ਕਿਹਾ ਕਿ ਸ਼ਾਹ ਕਿਸੇ ਵੀ ਕੀਮਤ `ਤੇ ਬੰਗਾਲ `ਤੇ ਕਬਜ਼ਾ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਢੁਕਵਾਂ ਜਵਾਬ ਮਿਲੇਗਾ । ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਐੱਸ. ਆਈ. ਆਰ. ਮੁਹਿੰਮ ਦੇ ਸਿਆਸੀ ਪ੍ਰਭਾਵ ਦਾ ਗਲਤ ਅੰਦਾਜ਼ਾ ਲਾਇਆ ਹੈ ।
ਐੱਸ. ਆਈ. ਲਾਗੂ ਕਰ ਕੇ ਭਾਜਪਾ ਨੇ ਆਰ. ਆਪਣੀ ਕਬਰ ਖੁਦ ਪੁੱਟ ਲਈ ਹੈ : ਬੈਨਰਜੀ
ਮਮਤਾ ਬੈਨਰਜੀ (Mamata Banerjee) ਨੇ ਕਿਹਾ ਕਿ ਬੰਗਾਲ `ਚ ਐੱਸ. ਆਈ. ਲਾਗੂ ਕਰ ਕੇ ਭਾਜਪਾ ਨੇ ਆਰ. ਆਪਣੀ ਕਬਰ ਖੁਦ ਪੁੱਟ ਲਈ ਹੈ। ਬੰਗਾਲ ਤੇ ਬਿਹਾਰ ਇਕੋ ਜਿਹੇ ਨਹੀਂ ਹਨ । ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਇਸ ਪ੍ਰਕਿਰਿਆ ਦਾ ਵਿਰੋਧ ਨਹੀਂ ਕਰ ਰਹੀ ਪਰ ਕੇਂਦਰ ਸਰਕਾਰ ਨੂੰ ਅਜਿਹਾ ਕਰਨ ਲਈ ਢੁਕਵਾਂ ਸਮਾਂ ਦੇਣਾ ਪਵੇਗਾ । ਸ਼ਾਹ ਭਾਜਪਾ ਦੇ ਸਿਆਸੀ ਏਜੰਡੇ (Political agendas) ਨੂੰ ਪੂਰਾ ਕਰਨ ਲਈ ਜਲਦਬਾਜ਼ੀ ਨਹੀਂ ਕਰ ਸਕਦੇ ।
Read more : ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ







