ਅੰਮ੍ਰਿਤਸਰ, 24 ਦਸੰਬਰ 2025 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੀ ਟਿਕਟ ਤੇ ਤਰਨਤਾਰਨ ਹਲਕੇ ਤੋਂ ਜਿਮਨੀ ਚੋਣ ਲੜਨ ਵਾਲੀ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ (Anticipatory bail) ਵਧੀਕ ਜਿ਼ਲਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਨੇ ਰੱਦ (The court rejected) ਕਰ ਦਿੱਤੀ ਹੈ ।
ਕਿਸ ਮਾਮਲੇ ਵਿਚ ਹੋਈ ਹੈ ਜ਼ਮਾਨਤ ਰੱਦ
ਕੰਚਨਪ੍ਰੀਤ (Kanchanpreet) ਖਿ਼ਲਾਫ਼ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖਲ ਹੋਣ ਦਾ ਮਜੀਠਾ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ । ਪੁਲਸ ਅਨੁਸਾਰ ਜਾਂਚ ਵਿਚ ਪਤਾ ਲੱਗਿਆ ਕਿ ਕੰਚਨਪ੍ਰੀਤ ਕੌਰ ਆਪਣੀ ਮਾਂ ਸੁਖਵਿੰਦਰ ਕੌਰ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਲਈ ਵਿਦੇਸ਼ ਤੋਂ ਭਾਰਤ ਵਾਪਸ ਆਈ ਸੀ । ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੰਚਨਪ੍ਰੀਤ ਕੌਰ ਨੇ ਝੂਠੀ ਪਛਾਣ ਦੀ ਵਰਤੋਂ ਕਰ ਕੇ ਕਈ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਹਨ ।
Read More : ਅਦਾਲਤ ਨੇ ਕੀਤਾ ਮਜੀਠੀਆ ਨੂੰ ਜਮਾਨਤ ਦੇਣ ਤੋਂ ਇਨਕਾਰ









