ਪਟਿਆਲਾ, 4 ਦਸੰਬਰ 2025 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ (S. S. P. Varun Sharma) ਵੱਲੋਂ ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੁਲਸ ਅਧਿਕਾਰੀਆਂ ਨੂੰ ਆਚਰਣ ਸੰਬੰਧੀ ਹਦਾਇਤਾਂ ਦੇਣ ਦੀ ਕਥਿਤ ਤੌਰ `ਤੇ ਵਾਇਰਲ ਆਡੀਓ ਕਲਿੱਪ (Viral audio clip) ਦੇ ਮੁੱਦੇ `ਤੇ ਰਾਜ ਚੋਣ ਕਮਿਸ਼ਨ ਕੋਲ ਰਸਮੀ ਸਿ਼ਕਾਇਤ ਦਰਜ ਕਰਵਾ ਕੇ ਜਾਂਚ ਦੀ ਮੰਗ ਕੀਤੀ ਹੈ ।
ਕੀ ਮੰਗ ਕੀਤੀ ਹੈ ਅਕਾਲੀ ਦਲ ਨੇ
ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਚੋਣ ਪ੍ਰਕਿਰਿਆ ਨੂੰ ਹਾਈਜੈਕ ਕਰਨ ਲਈ ਐਸ. ਐਸ. ਪੀ. ਵਰੁਣ ਸ਼ਰਮਾ ਅਤੇ ਪੁਲਸ ਅਧਿਕਾਰੀਆਂ ਰਾਹੀਂ ਕਥਿਤ ਅਪਰਾਧਿਕ ਸਾਜਿ਼ਸ਼ ਦੀ ਤੁਰੰਤ ਮੁਅੱਤਲੀ ਅਤੇ ਰਾਸ਼ਟਰੀ ਪੱਧਰ ਦੀ ਜਾਂਚ ਦੀ ਮੰਗ ਕੀਤੀ ਹੈ ।
ਕਿਸ ਨੇ ਕਰਵਾਈ ਹੈ ਰਾਜ ਚੋਣ ਕਮਿਸ਼ਨ ਕੋਲ ਸਿ਼ਕਾਇਤ ਦਰਜ
ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਮੁਖੀ ਅਤੇ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ (Advocate Arshdeep Singh Kler) ਨੇ ਰਾਜ ਚੋਣ ਕਮਿਸ਼ਨ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ ਹੈ, ਜਿਸ ਵਿੱਚ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਸਣੇ ਕਈ ਅਧਿਕਾਰੀਆਂ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਹਨ। ਐਡਵੋਕੇਟ ਕਲੇਰ ਦਾ ਦੋਸ਼ ਹੈ ਕਿ ਅਧਿਕਾਰੀਆਂ ਵੱਲੋਂ ਕਥਿਤ “ਸਾਜਿ਼ਸ਼ੀ ਕਾਲਾਂ” ਕੀਤੀਆਂ ਗਈਆਂ ਸਨ, ਜੋ ਨਿਰਪੱਖ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।
ਪੁਲਸ ਦਾ ਦਬਾਅ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਿਚ ਕਰ ਸਕਦੈ ਰੁਕਾਵਟਾਂ ਪੈਦਾ
ਰਾਜ ਚੋਣ ਕਮਿਸ਼ਨ (State Election Commission) ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਪੁਲਸ ਦਾ ਦਬਾਅ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ ਜਿਸ ਲਈ, ਰਿਟਰਨਿੰਗ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ ਕਿ ਉਹ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਬਿਨਾਂ ਕਿਸੇ ਪੁਲਸ ਦਖਲ ਦੇ ਸਵੀਕਾਰ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਰਾਜ ਹੈ ਅਤੇ ਜੇਕਰ ਪੁਲਸ ਕਿਸੇ ਵੀ ਰਾਜਨੀਤਕ ਪਾਰਟੀ ਦੀ “ਨਿੱਜੀ ਤਾਕਤ” (“Personal strength”) ਵਜੋਂ ਕੰਮ ਕਰਦੀ ਹੈ ਤਾਂ ਇਹ ਲੋਕਤੰਤਰੀ ਵਿਸ਼ਵਾਸ, ਚੋਣ ਪਾਰਦਰਸ਼ਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ ।
Read More : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025









