ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ

0
21
Adani Power

ਨਵੀਂ ਦਿੱਲੀ, 25 ਦਸੰਬਰ 2025 : ਅਡਾਣੀ ਪਾਵਰ ਲਿਮਟਿਡ (Adani Power Limited) ਨੇ ਵਿੱਤੀ ਸਾਲ 2031-32 ਤੱਕ ਆਪਣੀ ਸਥਾਪਿਤ ਉਤਪਾਦਨ ਸਮਰੱਥਾ ਦਾ ਟੀਚਾ ਵਧਾ ਕੇ 41.87 ਗੀਗਾਵਾਟ ਕਰ ਦਿੱਤਾ ਹੈ । ਕੰਪਨੀ ਇਸ ਵਿਸਥਾਰ `ਤੇ ਲੱਗਭਗ 2 ਲੱਖ ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਕਰੇ ਗੀ। ਫਿਲਹਾਲ ਕੰਪਨੀ ਦੀ ਉਤਪਾਦਨ ਸਮਰੱਥਾ 18.15 ਗੀਗਾਵਾਟ ਹੈ, ਜਦੋਂ ਕਿ 23.72 ਗੀਗਾਵਾਟ ਦੇ ਪ੍ਰਾਜੈਕਟ ਪਾਈਪਲਾਈਨ `ਚ ਹਨ ।

ਕੰਪਨੀ ਅਪਣਾ ਰਹੀ ਹੈ ਵਧਦੀ ਬਿਜਲੀ ਦੀ ਮੰਗ ਦੇ ਮੱਦੇਨਜ਼ਰ ਹਮਲਾਵਰ

ਵਿਸਥਾਰ ਰਣਨੀਤੀ

ਕੰਪਨੀ ਦੇਸ਼ `ਚ ਵਧਦੀ ਬਿਜਲੀ ਦੀ ਮੰਗ (increasing demand for electricity) ਨੂੰ ਵੇਖਦੇ ਹੋਏ ਹਮਲਾਵਰ ਵਿਸਥਾਰ ਰਣਨੀਤੀ ਅਪਣਾ ਰਹੀ ਹੈ । ਉਦਯੋਗ (Industry) ਦੇ ਅੰਦਾਜ਼ਿਆਂ ਅਨੁਸਾਰ ਭਾਰਤ ਦੀ ਵੱਧ ਤੋਂ ਵੱਧ ਬਿਜਲੀ ਮੰਗ 2031-32 ਤੱਕ 400 ਗੀਗਾਵਾਟ ਤੱਕ ਪਹੁੰਚ ਸਕਦੀ ਹੈ । ਅਡਾਣੀ ਪਾਵਰ ਨੇ ਇਸ ਸਾਲ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਅਸਾਮ `ਚ ਨਵੇਂ ਥਰਮਲ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ ਅਤੇ ਪਣ `ਬਿਜਲੀ ਖੇਤਰ `ਚ ਵੀ ਕਦਮ ਰੱਖਿਆ ਹੈ ।

Read More : ਉਦਯੋਗ ਲਗਾਉਣ ਲਈ 45 ਦਿਨਾਂ ਵਿੱਚ ਮਿਲੇਗੀ ਪ੍ਰਵਾਨਗੀ, ਫਾਸਟ ਟਰੈਕ ਪੰਜਾਬ ਪੋਰਟਲ ਤਿਆਰ

LEAVE A REPLY

Please enter your comment!
Please enter your name here