ਕੋਲਕਾਤਾ, 8 ਦਸੰਬਰ 2025 : ਪੱਛਮੀ ਬੰਗਾਲ ਦੇ ਕੋਲਕਾਤਾ `ਚ ਪ੍ਰਸਿੱਧ ਬੰਗਾਲੀ ਅਦਾਕਾਰ ਅਨਿਬਾਰਨ ਚੱਕਰਵਰਤੀ (Anibaran Chakravarti) ਦੀ ਕਾਰ ਦੇ ਬੱਸ ਨਾਲ ਟਕਰਾਉਣ ਤੋਂ ਬਾਅਦ ਵਾਪਰੇ ਸੜਕੀ ਹਾਦਸੇ (Road accidents) ਵਿਚ ਉਹ ਵਾਲ-ਵਾਲ ਬਚ ਗਏ ।
ਚੱਕਰਵਰਤੀ ਦੀ ਕਾਰ ਚਲਾ ਰਿਹਾ ਸੀ ਉਨ੍ਹਾਂ ਦਾ ਡਰਾਈਵਰ
ਪੁਲਸ ਨੇ ਕਿਹਾ ਕਿ ਇਹ ਹਾਦਸਾ ਦੱਖਣੀ ਕੋਲਕਾਤਾ ਦੀ ਚਾਰੂ ਮਾਰਕੀਟ ਨੇੜੇ ਵਾਪਰਿਆ । ਚੱਕਰਵਰਤੀ ਦੀ ਕਾਰ ਨੂੰ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ। ਅਦਾਕਾਰ ਨੇ ਕਿਹਾ ਕਿ ਉਹ ਤੇ ਡਰਾਈਵਰ ਦੋਵੇਂ ਸੁਰੱਖਿਅਤ ਸਨ ਪਰ ਕਾਰ (Car ) ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ । ਦੱਖਣ-ਉੱਤਰੀ ਰੂਟ `ਤੇ ਚੱਲ ਰਹੀ ਬੱਸ `ਚ ਕਈ ਮੁਸਾਫਰ ਸਵਾਰ ਸਨ ।
ਦੋਪਹੀਆ ਵਾਹਨ ਅਚਾਨਕ ਆ ਗਿਆ ਸੀ ਸਾਹਮਣੇ : ਪ੍ਰਤੱਖਦਰਸ਼ੀ
ਮੌਕੇ `ਤੇ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਇਕ ਦੋਪਹੀਆ ਵਾਹਨ ਅਚਾਨਕ ਕਾਰ ਦੇ ਸਾਹਮਣੇ ਆ ਗਿਆ । ਉਸ ਤੋਂ ਬਚਣ ਦੀ ਕੋਸ਼ਿਸ਼ `ਚ ਕਾਰ ਇਕ ਬੱਸ ਨਾਲ ਟਕਰਾਅ (Car collides with a bus) ਗਈ । ਚੱਕਰਵਰਤੀ ਕਈ ਫਿਲਮਾਂ ਤੇ ਵੈੱਬ ਸੀਰੀਜ਼ `ਚ ਕਾਲਪਨਿਕ ਜਾਸੂਸੀ ਕਿਰਦਾਰ `ਏਕੇਨ ਬਾਬੂ` ਦੀ ਭੂਮਿਕਾ ਨਿਭਾਉਣ ਲਈ ਪ੍ਰਸਿੱਧ ਹੈ । ਕੋਲਕਾਤਾ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ ।
Read More : ਸੜਕੀ ਹਾਦਸੇ ਵਿਚ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਹੋਈ ਮੌਤ









