ਜਲੰਧਰ, 27 ਨਵੰਬਰ 2025 : ਜਲੰਧਰ (Jalandhar) ਦੀ 13 ਸਾਲਾ ਲੜਕੀ ਨਾਲ ਪਹਿਲਾਂ ਰੇਪ ਤੇ ਫਿਰ ਹੱਤਿਆ (Rape and then murder) ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਵਾਲੇ ਏ. ਐਸ. ਆਈ. ਮੰਗਤ ਰਾਮ (A. S. I. Mangat Ram) ਨੂੰ ਨੌਕਰੀ ਤੋਂ ਬਰਖਾਸਤ (Dismiss) ਕਰ ਦਿੱਤਾ ਗਿਆ ਹੈ । ਇਹ ਹੁਕਮ ਜਲੰਧਰ ਪੁਲਸ ਕਮਿਸ਼ਨਰ (Jalandhar Police Commissioner) ਧਨਪ੍ਰੀਤ ਕੌਰ ਨੇ ਜਾਰੀ ਕੀਤੇ ਹਨ ।
ਕੀ ਸੀ ਮਾਮਲਾ
ਪੰਜਾਬ ਦੇ ਸ਼ਹਿਰ ਜਲੰਧਰ ਦੇ ਪੱਛਮੀ ਹਲਕੇ ਵਿਚ 22 ਨਵੰਬਰ ਨੂੰ ਇੱਕ 13 ਸਾਲਾ ਲੜਕੀ (13-year-old girl) ਦੇ ਲਾਪਤਾ ਹੋਣ ਦੀ ਰਿਪੋਰਟ ਬਸਤੀ ਬਾਵਾ ਖੇਲ ਪੁਲਸ ਸਟੇਸ਼ਨ ਨੂੰ ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਗਈ ਸੀ । ਇਸ ਤੋਂ ਬਾਅਦ, ਏ. ਐਸ. ਆਈ. ਮੰਗਤ ਰਾਮ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚਿਆ । ਉਹ ਘਰ ਦੇ ਅੰਦਰ ਚਲਾ ਗਿਆ । 20 ਮਿੰਟ ਅੰਦਰ ਬਿਤਾਉਣ ਤੋਂ ਬਾਅਦ, ਉਸਨੇ ਪਰਿਵਾਰ ਨੂੰ ਦੱਸਿਆ ਕਿ ਅੰਦਰ ਕੁਝ ਵੀ ਨਹੀਂ ਹੈ । ਇਸ ਮਾਮਲੇ ਵਿੱਚ ਏ. ਐਸ. ਆਈ. ਨੂੰ 22 ਨਵੰਬਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਉਸਦੀ ਬਰਖਾਸਤਗੀ ਦੀ ਮੰਗ ਜਾਰੀ ਹੈ । ਪੁਲਸ ਕਮਿਸ਼ਨਰ ਧਨਪ੍ਰੀਤ ਕੌਰ (Police Commissioner Dhanpreet Kaur) ਨੇ ਦੱਸਿਆ ਕਿ ਮੌਕੇ ‘ਤੇ ਪਹੁੰਚੇ ਏ. ਐਸ. ਆਈ. ਮੰਗਤ ਰਾਮ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪਰਿਵਾਰ ਨੇ ਮੰਗ ਕੀਤੀ ਸੀ ਕਿ ਏ. ਐਸ. ਆਈ. ਨੇ ਇਸ ਮਾਮਲੇ ਵਿੱਚ ਲਾਪ੍ਰਵਾਹੀ ਵਰਤੀ ਹੈ ।
Read More : ਬਰਖਾਸਤ ਪੁਲਸ ਮੁਲਾਜਮ ਨੂੰ ਹੋਈ ਨਰਸ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ









