ਚੰਡੀਗੜ੍ਹ, 17 ਦਸੰਬਰ 2025 : ਪੰਜਾਬ ਵਿਚ ਲੰਘੇ ਦਿਨੀਂ ਹੋਈਆਂ ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ (Zilla Parishad and Block Samiti elections) ਦੀ ਜਿਥੇ ਅੱਜ ਸਵੇਰ ਤੋਂ ਹੀ ਗਿਣਤੀ ਹੋਣੀ ਸੁ਼ਰੂ ਹੋਈ ਦੇ ਚਲਦਿਆਂ ਆਮ ਆਦਮੀ ਪਾਰਟੀ (Aam Aadmi Party) ਨੇ 347 ਜਿ਼ਲ੍ਹਾ ਪ੍ਰੀਸ਼ਦ ਸੀਟਾਂ ਵਿੱਚੋਂ 15 ਜਿੱਤੀਆਂ ਹਨ । ਆਮ ਆਦਮੀ ਪਾਰਟੀ ਹੋਰ ਥਾਵਾਂ ‘ਤੇ ਵੀ ਅੱਗੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨੇ 2838 ਬਲਾਕ ਸੰਮਤੀ ਸੀਟਾਂ ਵਿੱਚੋਂ 249 ਜਿੱਤੀਆਂ ਹਨ। ਕਾਂਗਰਸ, ਅਕਾਲੀ ਦਲ ਅਤੇ ਹੋਰ 1-1 ਸੀਟ ‘ਤੇ ਅੱਗੇ ਹਨ।
ਵੋਟਾਂ ਦੀ ਗਿਣਤੀ ਦੇ ਸ਼ੁਰੂਆਤ ਵਿਚ ਹੀ ਹੋਇਆ ਹੰਗਾਮਾ
ਜਿਵੇਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਜੀ. ਟੀ. ਵੀ. ਕਾਲਜ ਵਿਖੇ ਸਥਾਪਤ ਗਿਣਤੀ ਕੇਂਦਰ ‘ਤੇ ਹੰਗਾਮਾ ਹੋ ਗਿਆ । ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਵਲੋਂ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ । ਪਟਿਆਲਾ ਦੇ ਨਾਭਾ ਰੋਡ ‘ਤੇ ਵੀ ਇਹੀ ਸਥਿਤੀ ਦੇਖਣ ਨੂੰ ਮਿਲੀ। ਹਾਲਾਂਕਿ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ।
ਮੋਹਾਲੀ ਵਿੱਚ ‘ਆਪ’ ਦੀ ਜਿੱਤ
ਪੰਜਾਬ ਦੇ ਜਿ਼ਲਾ ਮੁਹਾਲੀ ਵਿੱਚ ਖਰੜ ਅਤੇ ਮਾਜਰੀ ਬਲਾਕ ਕਮੇਟੀਆਂ ਲਈ ਖਰੜ ਵਿੱਚ ਗਿਣਤੀ ਜਾਰੀ ਹੈ। ਪਿੰਡ ਸਿਓਂਕ ਵਿੱਚ ਆਮ ਆਦਮੀ ਪਾਰਟੀ ਦੀ ਜਸਪਾਲ ਕੌਰ ਨੇ ਜਿੱਤ ਪ੍ਰਾਪਤ ਕੀਤੀ। ਮੁੱਲਾਂਪੁਰ ਗਰੀਬਦਾਸ ਮਾਜਰੀ ਬਲਾਕ ਵਿੱਚ ਕਾਂਗਰਸ ਦੇ ਸਤੀਸ਼ ਕੁਮਾਰ ਨੇ ਜਿੱਤ ਪ੍ਰਾਪਤ ਕੀਤੀ।
ਲੁਧਿਆਣਾ ਬਲਾਕ ਕਮੇਟੀ ਵਿੱਚ ਕਾਂਗਰਸ ਅੱਗੇ
ਲੁਧਿਆਣਾ ਵਿੱਚ ਆਮ ਆਦਮੀ ਪਾਰਟੀ 4 ਬਲਾਕ ਕਮੇਟੀ ਸੀਟਾਂ ‘ਤੇ, ਕਾਂਗਰਸ 7 ‘ਤੇ, ਸ਼੍ਰੋਮਣੀ ਅਕਾਲੀ ਦਲ 4 ‘ਤੇ ਅਤੇ 2 ‘ਤੇ ਆਜ਼ਾਦ ਉਮੀਦਵਾਰ ਅੱਗੇ ਹੈ।
ਸੰਗਰੂਰ ਵਿੱਚ ‘ਆਪ’ ਅੱਗੇ
ਸੰਗਰੂਰ ਦੇ ਤਿੰਨ ਜਿ਼ਲ੍ਹਾ ਪ੍ਰੀਸ਼ਦ ਜ਼ੋਨਾਂ ਦੇ ਰੁਝਾਨਾਂ ਤੋਂ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਅੱਗੇ ਹੈ। ਪਾਰਟੀ ਦੇ ਉਮੀਦਵਾਰ ਮੀਮਸਾ, ਬਾਲੀਆਂ ਅਤੇ ਘਨੋਰੀ ਵਿੱਚ ਅੱਗੇ ਹਨ । ਸੰਗਰੂਰ ਵਿੱਚ 126 ਬਲਾਕ ਕਮੇਟੀ ਸੀਟਾਂ ਹਨ । ਇਨ੍ਹਾਂ ਵਿੱਚੋਂ ਪੰਜ ਦੇ ਨਤੀਜੇ ਹੁਣ ਤੱਕ ਐਲਾਨੇ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਚਾਰ ਜਿੱਤੀਆਂ, ਜਦੋਂ ਕਿ ਇੱਕ ਆਜ਼ਾਦ ਉਮੀਦਵਾਰ ਨੇ ਜਿੱਤੀ ।
ਤਰਨਤਾਰਨ ਜ਼ੋਨ 2 ਤੋਂ ‘ਆਪ’ ਦੇ ਸੁਰਜੀਤ ਸਿੰਘ ਜੇਤੂ ਰਹੇ ਹਨ
ਬਲਾਕ ਸੰਮਤੀ ਤਰਨਤਾਰਨ ਜ਼ੋਨ 2 ਵਿੱਚ ਆਮ ਆਦਮੀ ਪਾਰਟੀ ਦੇ ਸੁਰਜੀਤ ਸਿੰਘ ਜੇਤੂ ਰਹੇ।
ਮਾਛੀਵਾੜਾ ਦੇ ਬਹਿਲੋਲਪੁਰ ਬਲਾਕ ਸੰਮਤੀ ਜ਼ੋਨ ‘ਚ ‘ਆਪ’ ਦੀ ਜਿੱਤ
ਮਾਛੀਵਾੜਾ ਦੇ ਬਹਿਲੋਲਪੁਰ ਬਲਾਕ ਸੰਮਤੀ ਜ਼ੋਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਸਿੰਘ ਜੇਤੂ ਰਹੇ।
ਅਟਾਰੀ ਅਤੇ ਵੇਰਕਾ ਬਲਾਕ ਕਮੇਟੀਆਂ ਵਿੱਚ ‘ਆਪ’ ਦੀ ਜਿੱਤ
ਬਲਾਕ ਸੰਮਤੀ ਅਟਾਰੀ 2 ਅਤੇ ਵੇਰਕਾ 2 ਵਿੱਚ ਆਮ ਆਦਮੀ ਪਾਰਟੀ ਦੀ ਜਿੱਤ
ਰੂਪਨਗਰ ਬਲਾਕ ਸੰਮਤੀ ਜ਼ੋਨ ਚਾਂਦਪੁਰ ‘ਚ ‘ਆਪ’ ਦੀ ਜਿੱਤ
ਰੂਪਨਗਰ ਬਲਾਕ ਸੰਮਤੀ ਜ਼ੋਨ ਚਾਂਦਪੁਰ ਵਿੱਚ ਆਮ ਆਦਮੀ ਪਾਰਟੀ ਦੇ ਲਲਿਤ ਕੁਮਾਰ ਦੀ ਜਿੱਤ।
ਜਗਰਾਉਂ ਦੇ ਅੱਬੂਪੁਰਾ ਵਿੱਚ ਕਾਂਗਰਸ ਉਮੀਦਵਾਰ ਦੀ ਜਿੱਤ
ਬਲਾਕ ਕਮੇਟੀ ਜ਼ੋਨ ਅੱਬੂਪੁਰਾ ਵਿੱਚ ਕਾਂਗਰਸ ਉਮੀਦਵਾਰ ਦੀ ਜਿੱਤ ਹੋਈ ਹੈ।
ਆਮ ਆਦਮੀ ਪਾਰਟੀ (ਆਪ) : 597 ਵੋਟਾਂ
ਕਾਂਗਰਸ : 775 ਵੋਟਾਂ
ਸ਼੍ਰੋਮਣੀ ਅਕਾਲੀ ਦਲ (ਬਾਦਲ): 714 ਵੋਟਾਂ
ਨੋਟਾ : 64 ਵੋਟਾਂ
ਵੋਟਾਂ ਰੱਦ : 64 ਵੋਟਾਂ
ਮੋਗਾ ਵਿੱਚ ਬਲਾਕ ਸੰਮਤੀ ਜ਼ੋਨ ਨੰਬਰ 1 ਵਿੱਚ ਕਾਂਗਰਸ ਦੀ ਜਿੱਤ
ਮੋਗਾ ਵਿੱਚ ਬਲਾਕ ਸੰਮਤੀ ਜ਼ੋਨ ਨੰਬਰ 1 ਤੋਂ ਕਾਂਗਰਸ ਦੀ ਪਵਨਦੀਪ ਕੌਰ 158 ਵੋਟਾਂ ਨਾਲ ਜੇਤੂ ਰਹੀ।
ਰੋਪੜ ‘ਚ ਆਮ ਆਦਮੀ ਪਾਰਟੀ ਨੇ ਖੋਲ੍ਹਿਆ ਖਾਤਾ
ਜ਼ੋਨ ਨੰਬਰ 1 ਦਬੁਰਜੀ ਤੋਂ ਬਲਾਕ ਸੰਮਤੀ ਦੀ ਉਮੀਦਵਾਰ ਮਨਜੀਤ ਕੌਰ ਦੀ ਹੋਈ ਜਿੱਤ
954 ਵੋਟਾਂ ਲੈ ਕੇ ਜਿੱਤ ਕੀਤੀ ਪ੍ਰਾਪਤ
Read More : ਪੰਜਾਬ ਵਿਚ ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ









