ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਕਾਰ ਹੋਈ ਤਿੱਖੀ ਬਹਿਸ

0
40
Sansad Bhawan

ਨਵੀਂ ਦਿੱਲੀ, 4 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਸੰਸਦ ਭਵਨ (Parliament House) ਦੇ ਬਾਹਰ ਅੱਜ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਕਾਰ ਇਕਦਮ ਹੀ ਤਿੱਖੀ ਬਹਿਸ ਸ਼ੁਰੂ ਹੋ ਗਈ ।

ਕੀ ਆਖਿਆ ਰਾਹੁਲ ਗਾਂਧੀ ਤੇ ਬਿੱਟੂ ਨੇ ਇਕ ਦੂਸਰੇ ਨੂੰ

ਦਿੱਲੀ ਵਿਖੇ ਸੰਸਦ ਭਵਨ ਦੇ ਬਾਹਰ ਹੱਥਾਂ ਵਿਚ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵਿਚ ਦਿਖਾਈ ਦਿੱਤੇ ਰਾਹੁਲ ਗਾਂਧੀ (Rahul Gandhi) ਨੇ ਜਦੋਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਦੇਖ ਕੇ ਆਪਣਾ ਹੱਥ ਮਿਲਾਉਣ ਲਈ ਅੱਗੇ ਵਧਾਇਆ ਤਾਂ ਰਵਨੀਤ ਬਿੱਟੂ ਨੇ ਆਪਣਾ ਹੱਥ ਮਿਲਣ ਲਈ ਨਹੀਂ ਵਧਾਇਆ । ਇਸ ਮੌਕੇ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਗੱਦਾਰ (Traitor) ਦੱਸਿਆ ਅਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ ਜ਼ਰੂਰ ਵਾਪਸ ਆਓ । ਇਸ ਮੋਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਦੁਸ਼ਮਣ (Enemy of the country) ਦੱਸਿਆ ।

Read more : ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ

LEAVE A REPLY

Please enter your comment!
Please enter your name here