ਅਦਾਕਾਰਾ ਨਿਧੀ ਅਗਰਵਾਲ `ਤੇ ਗਿੱਧਾਂ ਵਾਂਗ ਟੁੱਟਿਆ ਮਰਦਾਂ ਦਾ ਝੁੰਡ

0
18
Nidhi Aggarwal

ਹੈਦਰਾਬਾਦ, 19 ਦਸੰਬਰ 2025 : ਤੇਲੰਗਾਨਾ ਦੇ ਹੈਦਰਾਬਾਦ (Hyderabad) ਵਿਚ ਅਦਾਕਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ `ਦਿ ਰਾਜਾ ਸਾਹਿਬ` ਦੇ ਇਕ ਗਾਣੇ ਦੇ ਲਾਂਚ ਪ੍ਰੋਗਰਾਮ ਦੌਰਾਨ ਬੇਕਾਬੂ ਭੀੜ ਅਦਾਕਾਰਾ ਨਿਧੀ ਅਗਰਵਾਲ (Actress Nidhi Agarwal) `ਤੇ ਗਿੱਧਾਂ ਵਾਂਗ ਟੁੱਟ ਪਈ ਅਤੇ ਉਸ ਨਾਲ ਛੇੜਛਾੜ (Teasing) ਕੀਤੀ ।

ਮਾਲ ਅਤੇ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ

ਪੁਲਸ ਨੇ ਦੱਸਿਆ ਕਿ ਮਾਲ ਪ੍ਰਬੰਧਨ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਵਿਰੁੱਧ ਬਿਨਾਂ ਇਜਾਜ਼ਤ ਦੇ ਪ੍ਰੋਗਰਾਮ ਕਰਵਾਉਣ ਲਈ ਮਾਮਲਾ ਦਰਜ ਕੀਤਾ ਗਿਆ ਹੈ । ਪੁਲਸ ਅਨੁਸਾਰ ਰਾਤ ਨੂੰ ਗਾਣੇ ਦੇ ਲਾਂਚ ਪ੍ਰੋਗਰਾਮ ਲਈ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਮਾਲ ਵਿਚ ਇਕੱਠੇ ਹੋਏ ਸਨ । ਪੁਲਸ ਦੇ ਅਨੁਸਾਰ ਪ੍ਰਸ਼ੰਸਕ ਫੋਟੋਆਂ ਖਿੱਚਣ ਦੀ ਕੋਸਿ਼ਸ਼ ਵਿਚ ਅਦਾਕਾਰਾ ਦੇ ਆਲੇ-ਦੁਆਲੇ ਇਕੱਠੇ ਹੋ ਗਏ ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ, ਜਿਸ ਵਿਚ ਅਦਾਕਾਰਾ ਮਾਲ ਦੇ ਬਾਹਰ ਨਿਕਲਦੇ ਸਮੇਂ ਭੀੜ ਨਾਲ ਘਿਰਣ ਤੋਂ ਬਾਅਦ ਪ੍ਰੇਸ਼ਾਨ ਅਤੇ ਅਸਹਿਜ ਦਿਖਾਈ ਦੇ ਰਹੀ ਹੈ। ਬਾਅਦ ਵਿਚ ਸੁਰੱਖਿਆ ਮੁਲਾਜ਼ਮ ਉਸਨੂੰ ਉਸਦੀ ` ਕਾਰ ਤੱਕ ਲੈ ਜਾਂਦੇ ਹੋਏ ਦਿਖਾਈ ਦਿੱਤੇ ।

Read more : ਛੇੜਛਾੜ ਮਾਮਲੇ ਵਿਚ ਅਮਰੀਕਾ `ਚ ਗੁਰਦੁਆਰਾ ਕਮੇਟੀ ਦਾ ਮੈਂਬਰ ਗ੍ਰਿਫਤਾਰ

LEAVE A REPLY

Please enter your comment!
Please enter your name here