ਨਵੀਂ ਦਿੱਲੀ, 25 ਦਸੰਬਰ 2025 : ਪੁਲਸ `ਤੇ ਹਮਲੇ ਦੇ ਮਾਮਲੇ `ਚ ਕਾਂਗਰਸ ਨੇਤਾ ਅਲਕਾ ਲਾਂਬਾ (Congress leader Alka Lamba) ਮੁਸ਼ਕਿਲ `ਚ ਨਜ਼ਰ ਆ ਰਹੀ ਹੈ । ਦਿੱਲੀ ਦੀ ਇਕ ਅਦਾਲਤ (Delhi Court) ਨੇ 2024 `ਚ ਜੰਤਰ-ਮੰਤਰ `ਤੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਧੱਕਾ-ਮੁੱਕੀ ਨਾਲ ਸਬੰਧਤ ਮਾਮਲੇ `ਚ ਅਲਕਾ ਲਾਂਬਾ `ਤੇ ਦੋਸ਼ ਤੈਅ (Charges framed) ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਪਹਿਲੀ ਨਜ਼ਰੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਠੀਕ ਹੈ । ਅਦਾਲਤ ਨੇ 5 ਜਨਵਰੀ ਨੂੰ ਰਸਮੀ ਤੌਰ `ਤੇ ਦੋਸ਼ ਤੈਅ ਕਰਨ ਲਈ ਮਾਮਲੇ ਨੂੰ ਸੂਚੀਬੱਧ ਕੀਤਾ ਹੈ ।
ਪੁਲਸ `ਤੇ ਹਮਲੇ ਦੇ ਮਾਮਲੇ `ਚ ਤੈਅ ਹੋਣਗੇ ਦੋਸ਼
ਇਸਤਗਾਸਾ ਪੱਖ ਅਨੁਸਾਰ ਲਾਂਬਾ ਨੇ ਹੋਰ ਪ੍ਰਦਰਸ਼ਨਕਾਰੀਆਂ ਦੇ ਨਾਲ ਮਿਲ ਕੇ ਪੁਲਸ ਅਧਿਕਾਰੀਆਂ ਨੂੰ ਧੱਕਾ ਦਿੱਤਾ ਅਤੇ ਬੈਰੀਕੇਡ ਹਟਾ ਕੇ ਅੱਗੇ ਵਧੇ, ਜਦੋਂ ਕਿ ਕੁਝ ਨੇ ਸੜਕ ਨੂੰ ਜਾਮ ਕੀਤੀ । ਅਦਾਲਤ ਨੇ ਦੋਸ਼ ਮੁਕਤ ਕਰਨ ਦੀ ਅਲਕਾ ਲਾਂਬਾ ਦੀ ਪਟੀਸ਼ਨ ਖਾਰਿਜ ਕਰਦਿਆਂ ਕਿਹਾ ਕਿ ਕਾਂਗਰਸ ਨੇਤਾ ਨੇ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਲੋਕ ਸੇਵਕਾਂ ਦੋਵਾਂ ਦੀ ਜਿ਼ੰਦਗੀ ਨੂੰ ਖਤਰੇ `ਚ ਪਾਇਆ ।
Read More : ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ









