ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਦਾ ਵਫਦ ਜਥੇਦਾਰ ਰਘਬੀਰ ਸਿੰਘ ਨੂੰ ਮਿਲਣ ਪਹੁੰਚਿਆ

0
127

ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਦਾ ਵਫਦ ਜਥੇਦਾਰ ਰਘਬੀਰ ਸਿੰਘ ਨੂੰ ਮਿਲਣ ਪਹੁੰਚਿਆ

ਬੀਤੇ ਸਾਲ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਗਏ ਫੈਸਲਿਆਂ ਨੂੰ ਇੰਨ ਬਿਨ ਲਾਗੂ ਕਰਵਾਉਣ ਲਈ ਅੱਜ ਸ੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਫ਼ਤਰ ਸਕੱਤਰੇਤ ਪਹੁੰਚੇ ਜਿਥੇ ਉਨ੍ਹਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਇਨ੍ਹਾਂ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਵਾਉਣ ਦੀ ਗੱਲ ਕੀਤੀ ਜਾਵੇਗੀ।

2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਜੀਲ ਤੋਂ ਫੈਸਲੇ ਲਏ ਗਏ

ਜਿਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਵਫਦ ਵਲੋਂ ਜੋ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਜੀਲ ਤੋਂ ਫੈਸਲੇ ਲਏ ਗਏ ਹਨ। ਉਨ੍ਹਾਂ ਦੀ ਇੰਨ ਬਿਨ ਪਾਲਣਾ ਨਾ ਹੁੰਦੀ ਦੇਖ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਉੱਤੇ ਪਹੁੰਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਪਹੁੰਚੇ ਹਾਂ ਤਾਂ ਜੋ ਇਹਨਾ ਫੈਸਲਿਆਂ ਦੇ ਚਲਦੇ ਆਦੇਸ਼ਾਂ ਦੀ ਪਾਲਣਾ ਹੋ ਸਕੇ।

 

BSF ਪੰਜਾਬ ਫਰੰਟੀਅਰ ਅਧੀਨ ਬਾਰਡਰ ‘ਤੇ 2 ਚੌਕੀ ਦਾ ਨਾਂ ਬਦਲ ਕੇ ਸ਼ਹੀਦਾਂ ਦਾ ਸਨਮਾਨ || Latest News

ਕਿਉਂਕਿ ਫਜੀਲ ਦੇ ਫੈਸਲੇ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੰਜੀਵ ਕਰਨ ਲਈ ਜੋ ਸੱਤ ਮੈਂਬਰ ਕਮੇਟੀ ਬਣਾਈ ਗਈ ਸੀ ਜਿਸਨੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰ ਇਸਨੂੰ ਮੁੜ ਸੰਜੀਵ ਕਰਦਿਆਂ ਨੌਜਵਾਨਾਂ ਨੂੰ ਨਾਲ ਜੋੜਨਾ ਸੀ ਪਰ ਅਜਿਹੀ ਕੋਈ ਵੀ ਐਕਟੀਵਿਟੀ ਦਿਖਾਈ ਨਹੀਂ ਦੇ ਰਹੀ। ਦੂਜਾ ਜੋ ਸ਼੍ਰੋਮਣੀ ਅਕਾਲੀ ਦਲ ਨਾਲ ਨਰਾਜ਼ ਹੋਏ ਅਤੇ ਨਵੇਂ ਜੁੜਣ ਵਾਲੀਆਂ ਨਾਲ ਕੋਈ ਤਾਲਮੇਲ ਨਹੀ ਹੋਇਆ।

ਇਸ ਤੋਂ ਇਲਾਵਾ ਵਰਕਿੰਗ ਕਮੇਟੀ ਨੂੰ ਸੱਦ ਕੇ ਅਕਾਲੀ ਦਲ ਦੇ ਅਸਤੀਫੇ ਪ੍ਰਵਾਨ ਕਰਨ ਸਬੰਧੀ ਆ ਰਹੀਆ ਔਕੜਾਂ ਅਤੇ ਬਣੀ ਕਸ਼ਮਕੱਸ ਨੂੰ ਦੂਰ ਕਰਨ। ਕਿਉਕਿ ਸੁਖਬੀਰ ਬਾਦਲ ਨੂੰ ਗੁੰਮਰਾਹ ਪੂਰਨ ਸਲਾਹਾਂ ਦੇਣ ਵਾਲੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁੱਝ ਅਕਾਲੀ ਲੀਡਰਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਉੱਤੇ ਲਗਾਏ ਬੇਬੁਨਿਆਦ ਆਰੋਪਾਂ ਦਾ ਵੀ ਖੰਡਨ ਕਰਨ ਕਿਉਂਕਿ ਇਹ ਪੁਰਾਣੇ ਮਸਲਿਆਂ ਨੂੰ ਲੈ ਕੇ ਉਲਝਾਇਆ ਜਾ ਰਿਹਾ ਹੈ ਵੈਸੇ ਵੀ ਗਿਆਨੀ ਹਰਪ੍ਰੀਤ ਸਿੰਘ ਪੁਰਾਣੀ ਰਿਹਾਇਸ਼ ਛੱਡ ਹੁਣ ਬਠਿੰਡੇ ਪਹੁੰਚ ਚੁੱਕੇ ਹਨ। ਉਹਨਾਂ ਨੂੰ ਵੀ ਬੇਤੁਕੇ ਆਰੋਪ ਲਗਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਜਿਹੇ ਮਸਲੇ ਲੈ ਕੇ ਅਸੀਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ।

LEAVE A REPLY

Please enter your comment!
Please enter your name here