ਤਾਮਿਲਨਾਡੂ, 25 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਕੁੱਡਾਲੋਰ ਜਿ਼ਲ੍ਹੇ ਵਿੱਚ ਬੁੱਧਵਾਰ ਰਾਤ ਨੂੰ ਇੱਕ ਸੜਕ ਹਾਦਸੇ (Road accidents) ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ । ਪੁਲਸ ਨੇ ਦੱਸਿਆ ਕਿ ਤਿਰੂਚਿਰਾਪੱਲੀ ਤੋਂ ਚੇਨਈ ਜਾ ਰਹੀ ਇੱਕ ਰੋਡਵੇਜ਼ ਬੱਸ ਦਾ ਟਾਇਰ ਫਟ ਗਿਆ ।
ਬਸ ਬੇਕਾਬੂ ਹੋ ਕੇ ਦੂਸਰੇ ਪਾਸੇ ਜਾ ਦੋ ਕਾਰਾਂ ਨਾਲ ਜਾ ਟਕਰਾਈ
ਬੱਸ ਕੰਟਰੋਲ ਤੋਂ ਬਾਹਰ ਹੁੰਦੇ ਹੋਏ ਡਿਵਾਈਡਰ ਨੂੰ ਪਾਰ ਕਰਦੇ ਹੋਏ ਦੂਜੇ ਪਾਸੇ ਚਲੀ ਗਈ ਤੇ ਸਾਹਮਣੇ ਤੋਂ ਆ ਰਹੀਆਂ 2 ਕਾਰਾਂ ਨਾਲ ਟਕਰਾ ਗਈ। ਦੋਵੇਂ ਕਾਰਾਂ ਬੱਸ ਦੇ ਹੇਠਾਂ ਫਸ ਗਈਆਂ ਅਤੇ ਪੂਰੀ ਤਰ੍ਹਾਂ ਕੁਚਲੀਆਂ ਗਈਆਂ । ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ `ਤੇ ਪਹੁੰਚੀ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਫਸੇ ਲੋਕਾਂ ਨੂੰ ਬਚਾਇਆ । ਜ਼ਖ਼ਮੀਆਂ (The injured) ਨੂੰ ਥਿੱਟਾਕੁਡੀ ਅਤੇ ਪੇਰਮਬਲੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ । ਇਸ ਹਾਦਸੇ ਕਾਰਨ ਚੇਨਈ-ਤਿਰੂਚੀ ਰਾਸ਼ਟਰੀ ਰਾਜਮਾਰਗ `ਤੇ ਕਈ ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ । ਲਗਭਗ ਦੋ ਘੰਟਿਆਂ ਬਾਅਦ ਕਰੇਨ ਨਾਲ ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ ।
ਤਾਮਿਲਨਾਡੂ ਵਿਚ ਵਾਪਰੇ ਹਾਦਸੇ `ਤੇ ਐਮ.ਕੇ. ਸਟਾਲਿਨ ਨੇ ਜਤਾਇਆ ਦੁੱਖ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ ਨੇ ਇਸ ਘਟਨਾ `ਤੇ ਦੁੱਖ ਪ੍ਰਗਟ ਕੀਤਾ ਅਤੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ । ਉਨ੍ਹਾਂ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਸਭ ਤੋਂ ਵਧੀਆ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ । ਮੁੱਖ ਮੰਤਰੀ ਨੇ ਮੁੱਖ ਮੰਤਰੀ ਜਨਤਕ ਰਾਹਤ ਫੰਡ ਵਿੱਚੋਂ ਮੁਆਵਜ਼ੇ ਦਾ ਐਲਾਨ ਕੀਤਾ ਹੈ, ਜਿਸ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦਿੱਤੇ ਜਾਣਗੇ।” ਮਾਰੇ ਗਏ ਨੌਂ ਲੋਕਾਂ ਵਿੱਚੋਂ ਪੰਜ ਪੁਰਸ਼ ਅਤੇ ਚਾਰ ਔਰਤਾਂ ਸਨ ।
Read More : ਸੜਕ ਹਾਦਸੇ ਵਿਚ 3 ਦੀ ਹੋਈ ਮੌਤ 4 ਜ਼ਖ਼ਮੀ









